ਮਨੋਜ ਤਿਵਾਰੀ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ, ਵੇਖੋ ਤਸਵੀਰ

written by Shaminder | December 12, 2022 05:38pm

ਮਨੋਜ ਤਿਵਾਰੀ (Manoj Tiwari) 51 ਸਾਲ ਦੀ ਉਮਰ ‘ਚ ਪਿਤਾ ਬਣੇ ਹਨ । ਉਨ੍ਹਾਂ ਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ ਹੈ । ਜਿਸ ਦੀ ਇੱਕ ਤਸਵੀਰ ਮਨੋਜ ਤਿਵਾਰੀ ਨੇ ਸਾਂਝੀ ਕੀਤੀ ਹੈ ।ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 51ਸਾਲ ਦੀ ਉਮਰ 'ਚ ਬੇਟੀ ਦਾ ਪਿਤਾ ਬਣਨ 'ਤੇ ਅਭਿਨੇਤਾ ਭਾਵੁਕ ਨਜ਼ਰ ਆਏ।

manoj tiwari father very soon

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ-13 ਦੇ ਸਟੂਡੀਓ ਰਾਊਂਡ ‘ਚ ਪ੍ਰਤੀਭਾਗੀ ਵਿਖਾਉਣਗੇ ਆਪਣੀ ਗਾਇਕੀ ਦਾ ਹੁਨਰ

ਅਭਿਨੇਤਾ ਨੇ ਲਿਖਿਆ, ''ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਘਰ ਲਕਸ਼ਮੀ ਤੋਂ ਬਾਅਦ ਸਰਸਵਤੀ ਦਾ ਆਗਮਨ ਹੋਇਆ ਹੈ...ਅੱਜ ਘਰ 'ਚ ਇਕ ਪਿਆਰੀ ਬੇਟੀ ਨੇ ਜਨਮ ਲਿਆ ਹੈ। ਤੁਸੀਂ ਸਾਰੇ ਉਸ ਨੂੰ ਅਸੀਸ ਦੇਵੋ.. ਸੁਰਭੀ-ਮਨੋਜ ਤਿਵਾਰੀ"।

Manoj Tiwari become father third time image source: instagram

ਹੋਰ ਪੜ੍ਹੋ : ਸਰਗੁਨ ਮਹਿਤਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਕੀਤਾ ਜਾ ਰਿਹਾ ਪਸੰਦ, ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੀ ਨਜ਼ਰ ਆਈ ਅਦਾਕਾਰਾ

ਇਸ ਤੋਂ ਪਹਿਲਾਂ ਮਨੋਜ ਤਿਵਾਰੀ ਨੇ ਆਪਣੀ ਪਤਨੀ ਦੇ ਪ੍ਰੈਗਨੇਂਟ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਸੀ ।ਇਸ ਦੇ ਨਾਲ ਹੀ ਉਨ੍ਹਾਂ ਨੇ ਪਤਨੀ ਦੇ ਬੇਬੀ ਸ਼ਾਵਰ ਦੀਆਂ ਖੂਬਸੂਰਤ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਜਿਉਂ ਹੀ ਸਿਆਸੀ ਆਗੂ ਮਨੋਜ ਤਿਵਾਰੀ ਨੇ ਇਸ ਜਾਣਕਾਰੀ ਨੂੰ ਸਾਂਝਾ ਕੀਤਾ ।

Manoj Tiwari and his wife

ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ । ਦੱਸ ਦਈਏ ਕਿ ਮਨੋਜ ਤਿਵਾਰੀ ਅਤੇ ਸੁਰਭੀ ਦਾ ਇਹ ਦੂਜਾ ਬੱਚਾ ਹੈ । ਇਸ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਵੀ ਇੱਕ ਧੀ ਹੈ ।

You may also like