ਮਾਨਸੀ ਸ਼ਰਮਾ ਨੇ ਸਾਂਝੀ ਕੀਤੀ ਆਪਣੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਪਸੰਦ

written by Shaminder | September 15, 2020

ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦਾ ਬੇਟੇ ਹਰੀਦਾਨ ਯੁਵਰਾਜ ਹੰਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਮਾਨਸੀ ਅਤੇ ਯੁਵਰਾਜ ਹੰਸ ਵੀ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹਰੀਦਾਨ ਦੇ ਨਾਂਅ ‘ਤੇ ਬਣਾਏ ਗਏ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਹੰਸ ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਹੈ ।

ਹੋਰ ਪੜ੍ਹੋ:ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਨੇ ਸਾਂਝੀਆਂ ਕੀਤੀਆਂ ਆਪਣੇ ਪੁੱਤਰ ਦੀਆਂ ਨਵੀਆਂ ਤਸਵੀਰਾਂ

 

View this post on Instagram

 

My Mom Is The Bestest Mom In This Whole World....I Love You Mom??? #hredaanyuvraajhans

A post shared by Hredaan Yuvraaj Hans (@hredaanyuvraajhans) on

ਜਿਸ ‘ਚ ਮਾਨਸੀ ਸ਼ਰਮਾ ਆਪਣੇ ਕਿਊਟ ਜਿਹੇ ਬੇਟੇ ਦੇ ਨਾਲ ਨਜ਼ਰ ਆ ਰਹੇ ਨੇ ।ਤਸਵੀਰ ‘ਚ ਹਰੀਦਾਨ ਬਹੁਤ ਹੀ ਖੁਸ਼ ਨਜ਼ਰ ਆ ਰਿਹਾ ਹੈ ।ਮਈ ਮਹੀਨੇ ‘ਚ ਹਰੀਦਾਨ ਦਾ ਜਨਮ ਹੋਇਆ ਸੀ ਜਿਸ ਤੋਂ ਬਾਅਦ ਯੁਵਰਾਜ ਹੰਸ ਅਤੇ ਮਾਨਸੀ ਸ਼ਰਮਾ ਅਕਸਰ ਆਪਣੇ ਲਾਡਲੇ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

yuvraj hans and mansi yuvraj hans and mansi

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਹਰੀਦਾਨ ਵੱਲੋਂ ਲਿਖਿਆ ਕਿ ‘ਮੇਰੀ ਮਾਂ ਦੁਨੀਆ ਦੀ ਸਭ ਤੋਂ ਬਿਹਤਰੀਨ ਮਾਂ ਹੈ, ਲਵ ਯੂ ਮਾਂ’। ਇਸ ਤਸਵੀਰ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਤਸਵੀਰ ‘ਤੇ ਕਮੈਂਟਸ ਕਰ ਰਹੇ ਹਨ ।

Mansi And Yuvraj Hans Mansi And Yuvraj Hans

ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਟੀਵੀ ਸੀਰੀਅਲਾਂ ‘ਚ ਕੰਮ ਕਰ ਚੁੱਕੇ ਹਨ ।ਇਸ ਦੇ ਨਾਲ ਹੀ ਉਹ ਯੁਵਰਾਜ ਹੰਸ ਦੇ ਨਾਲ ‘ਪਰਿੰਦੇ’ ਫ਼ਿਲਮ ‘ਚ ਵੀ ਨਜ਼ਰ ਆਉਣਗੇ ।

Yuvraj and mansi Yuvraj and mansi

ਫ਼ਿਲਹਾਲ ਕੋਰੋਨਾ ਕਾਲ ਅਤੇ ਹਰੀਦਾਨ ਦੇ ਜਨਮ ਕਾਰਨ ਉਨ੍ਹਾਂ ਨੇ ਆਪਣੇ ਕੰਮ ਤੋਂ ਥੋੜੀ ਦੂਰੀ ਬਣਾਈ ਹੋਈ ਹੈ । ਪਰ ਜਲਦ ਹੀ ਉਹ ਕਈ ਪ੍ਰਾਜੈਕਟਸ ‘ਚ ਨਜ਼ਰ ਆਉਣਗੇ ।

 

0 Comments
0

You may also like