ਮਾਨਸੀ ਸ਼ਰਮਾ ਪਰਿਵਾਰ ਨਾਲ ਨਿਕਲੀ ਸ਼ਾਪਿੰਗ ‘ਤੇ, ਵੀਡੀਓ ਕੀਤਾ ਸਾਂਝਾ

written by Shaminder | January 28, 2022

ਮਾਨਸੀ ਸ਼ਰਮਾ (Mansi Sharma ) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੇ ਮਸਤੀ ਭਰੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆ ਕਰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਪਰਿਵਾਰ ਦੇ ਨਾਲ ਨਜ਼ਰ ਆ ਰਹੀ ਹੈ । ਮਾਨਸੀ ਪਤੀ ਯੁਵਰਾਜ ਹੰਸ(Yuvraj Hans)  ਅਤੇ ਬੇਟੇ ਦੇ ਨਾਲ ਸ਼ਾਪਿੰਗ ਮਾਲ ‘ਚ ਖਰੀਦਾਰੀ (Shopping) ਕਰਨ ਦੇ ਲਈ ਪਹੁੰਚੀ ਜਿਸ ਦਾ ਇੱਕ ਵੀਡੀਓ ਉਸ ਨੇ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਨਸੀ ਸ਼ਰਮਾ ਆਪਣੇ ਪਰਿਵਾਰ ਦੇ ਨਾਲ ਸ਼ਾਪਿੰਗ ਮਾਲ ‘ਚ ਦਿਖਾਈ ਦੇ ਰਹੀ ਹੈ ।

mansi sharma image From instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਸ਼ਰੇਆਮ ਮੀਡੀਆ ਦੇ ਸਾਹਮਣੇ ਕੀਤੀ ਪਤੀ ਨਾਲ ਕੀਤੀ ਅਜਿਹੀ ਹਰਕਤ, ਹਰ ਪਾਸੇ ਹੋ ਰਹੀ ਚਰਚਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਨੇ ਖੂਬ ਸ਼ਾਪਿੰਗ ਕੀਤੀ ਅਤੇ ਇਸ ਦੇ ਨਾਲ ਹੀ ਖਾਣੇ ਦਾ ਅਨੰਦ ਵੀ ਲਿਆ ।ਇਸ ਮੌਕੇ ਮਾਨਸੀ ਅਤੇ ਯੁਵਰਾਜ ਹੰਸ ਦੇ ਬੇਟੇ ਨੇ ਵੀ ਖੂਬ ਮਸਤੀ ਕੀਤੀ । ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੀ ਹੈ ।

yuvraj hans image From instagram

ਇਸ ਤੋਂ ਇਲਾਵਾ ਜਲਦ ਹੀ ਮਾਨਸੀ ਸ਼ਰਮਾ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਫ਼ਿਲਮ ‘ਪਰਿੰਦੇ’ ‘ਚ ਵੀ ਨਜ਼ਰ ਆਏਗੀ । ਮਾਨਸੀ ਸ਼ਰਮਾ ਨੇ ਲਾਕਡਾਊਨ 2020 ‘ਚ ਇੱਕ ਬੇਟੇ ਨੂੰ ਜਨਮ ਦਿੱਤਾ ਸੀ । ਜਿਸ ਕਾਰਨ ਉਸ ਨੇ ਫ਼ਿਲਮ ਇੰਡਸਟਰੀ ਅਤੇ ਮੀਡੀਆ ਤੋਂ ਕੁਝ ਸਮੇਂ ਦੇ ਲਈ ਦੂਰੀ ਬਣਾਈ ਹੋਈ ਸੀ ।ਪਰ ਸੋਸ਼ਲ ਮੀਡੀਆ ‘ਤੇ ਉਹ ਖੂਬ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਪਰਿਵਾਰ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।

 

View this post on Instagram

 

A post shared by Mansi Sharma (@mansi_sharma6)

ਮਾਨਸੀ ਪਦਮ ਸ਼੍ਰੀ ਹੰਸ ਰਾਜ ਹੰਸ ਜੀ ਦੇ ਛੋਟੇ ਬੇਟੇ ਯੁਵਰਾਜ ਹੰਸ ਦੇ ਨਾਲ ਵਿਆਹੀ ਹੋਈ ਹੈ । ਜਦੋਂ ਕਿ ਯੁਵਰਾਜ ਹੰਸ ਦਾ ਵੱਡਾ ਭਰਾ ਨਵਰਾਜ ਹੰਸ ਦਲੇਰ ਮਹਿੰਦੀ ਦੀ ਧੀ ਅਜੀਤ ਮਹਿੰਦੀ ਦੇ ਨਾਲ ਵਿਆਹਿਆ ਹੋਇਆ ਹੈ । ਦੋਵੇਂ ਭਰਾ ਆਪਣੇ ਪਿਤਾ ਵੱਲੋਂ ਲਗਾਏ ਗਾਇਕੀ ਦੇ ਬੂਟੇ ਨੂੰ ਅੱਗੇ ਵਧਾ ਰਹੇ ਹਨ । ਇਸ ਦੇ ਨਾਲ ਯੁਵਰਾਜ ਹੰਸ ਫ਼ਿਲਮਾਂ ‘ਚ ਵੀ ਸਰਗਰਮ ਹਨ ।

You may also like