ਆਪਣੇ ਨਵ-ਜਨਮੇ ਪੁੱਤਰ ਦੀ ਤਸਵੀਰ ਸਾਂਝੀ ਕਰਦੇ ਹੋਏ ਯੁਵਰਾਜ ਹੰਸ ਦੀ ਪਤਨੀ ਮਾਨਸੀ ਸ਼ਰਮਾ ਨੇ ਦੱਸਿਆ ਕਿਵੇਂ ਪੂਰੀ ਤਰ੍ਹਾਂ ਬਦਲ ਚੁੱਕੀ ਹੈ ਉਨ੍ਹਾਂ ਦੀ ਜ਼ਿੰਦਗੀ
ਮਾਨਸੀ ਸ਼ਰਮਾ ਨੇ ਆਪਣੇ ਕਿਊਟ ਜਿਹੇ ਪੁੱਤਰ ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਮਾਨਸੀ ਨੇ ਲਿਖਿਆ ਕਿ 12 ਮਈ 2020 ਨੇ ਮੇਰੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਕਿਉਂਕਿ ਮੈਂ ਮਾਂ ਬਣ ਗਈ ਹਾਂ ।ਹਰੀਦਾਨ ਯੁਵਰਾਜ ਹੰਸ ਮੇਰੀ ਜ਼ਿੰਦਗੀ ‘ਚ ਆ ਗਿਆ । ਮੈਨੂੰ ਹਾਲੇ ਵੀ ਯਾਦ ਹੈ ਕਿ ਮੇਰੀ ਮੰਮੀ ਇਸ ਖੂਬਸੂਰਤ ਗੱਲ ਦੇ ਨਾਲ “ਜਦੋਂ ਤੂੰ ਮਾਂ ਬਣੇਗੀ ਓਦੋਂ ਪਤਾ ਲੱਗੇਗਾ” ਕਹਿੰਦੀ ਸੀ ਅਤੇ ਮੈਨੂੰ ਹੁਣ ਇਸ ਗੱਲ ਦਾ ਅਹਿਸਾਸ ਹੋਇਆ ਕਿ ਮਾਪੇ ਸਾਡੀ ਖੁਸ਼ੀ ਲਈ ਪਤਾ ਨਹੀਂ ਕੀ ਕੁਝ ਕਰਦੇ ਨੇ ।
https://www.instagram.com/p/CAzhvkIpTuM/
ਸਾਰੀ ਰਾਤ ਵੇਖਦੇ ਨੇ ਕਿ ਬੱਚਾ ਕਿਤੇ ਰੋ ਤਾਂ ਨਹੀਂ ਰਿਹਾ, ਉਸ ਦਾ ਨੈਪੀ ਬਦਲੋੋ ਕਿਤੇ ਉਹ ਬੇਚੈਨ ਨਾ ਹੋ ਜਾਵੇ, ਪਰ ਜਦੋਂ ਮੈਂ ਉਸ ਨੂੰ ਆਪਣੀਆਂ ਬਾਹਾਂ ‘ਚ ਲਿਆ ਤਾਂ ਇਹ ਬਹੁਤ ਹੀ ਵੱਖਰੀ ਤਰ੍ਹਾਂ ਦਾ ਸਕੂਨ ਹੈ ।ਅੱਜ ਲਈ ਬਸ ਏਨਾਂ ਹੀ ਧੰਨਵਾਦ ਰੱਬਾ ਹਰ ਚੀਜ਼ ਲਈ ।
https://www.instagram.com/p/B9D2ieJpt3z/
ਦੱਸ ਦਈਏ ਕਿ ਮਾਨਸੀ ਸ਼ਰਮਾ ਅਤੇ ਯੁਵਰਾਜ ਹੰਸ ਦੇ ਘਰ ਬੀਤੀ 12 ਮਈ ਨੂੰ ਪੁੱਤਰ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਇਹ ਜੋੜੀ ਲਗਾਤਾਰ ਆਪਣੇ ਬੱਚੇ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ।
https://www.instagram.com/p/B9tNb10J0FB/
ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਹ ਯਾਰ ਅਣਮੁੱਲੇ ਰਿਟਰਨਜ਼ ‘ਚ ਹਰੀਸ਼ ਵਰਮਾ ਤੇ ਪ੍ਰਭ ਗਿੱਲ ਦੇ ਨਾਲ ਨਜ਼ਰ ਆਉਣਗੇ । ਜੇ ਕੋਰੋਨਾ ਵਾਇਰਸ ਨਾ ਆਇਆ ਹੁੰਦਾ ਤਾਂ ਹੁਣ ਤੱਕ ਇਹ ਫ਼ਿਲਮ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੁੰਦੀ । ਜਦੋਂ ਸਭ ਕੁਝ ਠੀਕ ਹੋ ਜਾਵੇਗਾ ਤਾਂ ਪੰਜਾਬੀ ਫ਼ਿਲਮਾਂ ਮੁੜ ਤੋਂ ਦਰਸ਼ਕਾਂ ਦਾ ਮਨੋਰੰਜਨ ਕਰਦੀਆਂ ਹੋਈਆਂ ਨਜ਼ਰ ਆਉਣਗੀਆਂ ।