ਅਦਾਕਾਰਾ ਮਾਨਸੀ ਸ਼ਰਮਾ ਨੇ ਸ਼ੇਅਰ ਕੀਤਾ ਪਤੀ ਯੁਵਰਾਜ ਹੰਸ ਦਾ ਅਜਿਹਾ ਫੋਟੋ, ਲੋਕ ਦੇਣ ਲੱਗ ਗਏ ਵਧਾਈਆਂ

written by Lajwinder kaur | April 21, 2020

ਲਾਕਡਾਊਨ ਤੇ ਚੱਲਦੇ ਐਕਟਰ ਯੁਵਰਾਜ ਹੰਸ ਵੀ ਆਪਣੇ ਘਰ ‘ਚ ਹੀ ਬੰਦ ਨੇ ਤੇ ਆਪਣੀ ਪਤਨੀ ਦੇ ਨਾਲ ਇਸ ਸਮੇਂ ਦਾ ਪੂਰਾ ਲੁਤਫ ਉੱਠਾ ਰਹੇ ਨੇ । ਦੋਵੇਂ ਅਦਾਕਾਰ ਆਪਣੇ ਫੈਨਜ਼ ਦਾ ਘਰ ਤੋਂ ਹੀ ਬੈਠ ਕੇ ਖੂਬ ਮਨੋਰੰਜਨ ਕਰ ਰਹੇ ਨੇ ਤਾਂ ਹੀ ਉਹ ਆਪਣੀ ਮਜ਼ੇਦਾਰ ਵੀਡੀਓਜ਼ ਦਰਸ਼ਕਾਂ ਦਾ ਨਾਲ ਸ਼ੇਅਰ ਕਰਦੇ ਰਹਿੰਦੇ ਨੇ ।

ਦੱਸ ਦਈਏ ਮਾਨਸੀ ਸ਼ਰਮਾ ਜੋ ਕਿ ਇਸ ਸਮੇਂ ਆਪਣੀ ਪ੍ਰੈਗਨੈਂਸੀ ਟਾਈਮ ਨੂੰ ਇੰਨਜੁਆਏ ਕਰ ਰਹੇ ਨੇ । ਅਜਿਹੇ ‘ਚ ਉਨ੍ਹਾਂ ਦੇ ਲਾਈਫ ਪਾਟਨਰ ਯੁਵਰਾਜ ਹੰਸ ਉਨ੍ਹਾਂ ਦੀ ਦੇਖਭਾਲ ‘ਚ ਕੋਈ ਕਮੀ ਨਹੀਂ ਛੱਡ ਰਹੇ ਨੇ । ਉਹ ਉਨ੍ਹਾਂ ਦੀ ਖੁਸ਼ੀ ਤੇ ਸਿਹਤ ਦਾ ਪੂਰਾ ਖਿਆਲ ਰੱਖ ਰਹੇ ਨੇ ।

 

View this post on Instagram

 

Part 2 @yuvrajhansofficial #madness #quarantine #stayhome #staysafe #staypositive #stayhappy #Thank u Rabb ji for everything ????

A post shared by ?MANSI YUVRAJ HANS? (@mansi_sharma6) on

ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਲਿਖਿਆ ਹੈ, ‘ਏਨਾ ਵੀ ਪਿਆਰ ਨਹੀਂ ਹੋਣਾ ਚਾਹੀਦਾ’ । ਤਸਵੀਰ ‘ਚ ਯੁਵਰਾਜ ਹੰਸ ਵੀ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੇ ਨੇ । ਜਿਸ ਨੂੰ ਦੇਖਕੇ ਮਾਨਸੀ ਵੀ ਹੈਰਾਨੀ ਵਾਲਾ ਲੁੱਕ ਦੇ ਰਹੇ ਨੇ । ਇਹ ਫੋਟੋ ਦੋਵਾਂ ਨੇ ਮਸਤੀ ਕਰਦੇ ਹੋਏ ਕਲਿੱਕ ਕਰਵਾਈ ਹੈ । ਉਧਰ ਫੈਨਜ਼ ਨੂੰ ਵੀ ਇਹ ਫੋਟੋ ਖੂਬ ਪਸੰਦ ਆ ਰਿਹਾ ਹੈ । ਲੋਕ ਵੀ ਇਸ ਪੋਸਟ ‘ਤੇ ਹਾਸੇ ਵਾਲੇ ਕਮੈਂਟਸ ਤਾਂ ਕਰ ਰਹੀ ਨੇ ਮਜ਼ਾਕ ਕਰਦੇ ਹੋਏ ਮੁਬਾਰਕਾਂ ਵਾਲੇ ਮੈਸੇਜ ਵੀ ਕਰ ਰਹੇ ਨੇ । ਦੱਸ ਦਈਏ ਬਹੁਤ ਜਲਦ ਹੰਸ ਪਰਿਵਾਰ ‘ਚ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਨਾਲ ਗੂੰਜਣ ਵਾਲੀਆਂ ਨੇ ।

ਜੇ ਗੱਲ ਕਰੀਏ ਯੁਵਰਾਜ ਹੰਸ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਦੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਰਿਲੀਜ਼ ਹੋਣੀ ਸੀ ਪਰ ਕੋਰੋਨਾ ਵਾਇਰਸ ਦੇ ਚੱਲਦੇ ਫ਼ਿਲਮ ਦੀ ਰਿਲੀਜ਼ਿੰਗ ਨੂੰ ਰੋਕ ਦਿੱਤਾ ਗਿਆ ਹੈ ।

 

0 Comments
0

You may also like