ਮਾਨਸੀ ਸ਼ਰਮਾ ਨੇ ਵੈਲੇਂਟਾਈਨ ਡੇ ਮੌਕੇ ਪਤੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

Written by  Shaminder   |  February 14th 2022 03:27 PM  |  Updated: February 14th 2022 03:27 PM

ਮਾਨਸੀ ਸ਼ਰਮਾ ਨੇ ਵੈਲੇਂਟਾਈਨ ਡੇ ਮੌਕੇ ਪਤੀ ਨਾਲ ਸਾਂਝੀਆਂ ਕੀਤੀਆਂ ਰੋਮਾਂਟਿਕ ਤਸਵੀਰਾਂ

ਅੱਜ ਪਿਆਰ ਦੇ ਇਜ਼ਹਾਰ ਦਾ ਦਿਨ ਦੇਸ਼ ਅਤੇ ਦੁਨੀਆ ‘ਚ ਬੜੇ ਹੀ ਚਾਅ ਅਤੇ ੳੇੁਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਜੋੜੇ ਵੀ ਆਪੋ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪੋ ਆਪਣੇ ਪਾਰਟਨਰ ਨੂੰ ਵਧਾਈ ਦੇ ਰਹੇ ਹਨ । ਅਦਾਕਾਰਾ ਮਾਨਸੀ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਮਾਨਸੀ ਸ਼ਰਮਾ ਨੇ  (Mansi Sharma) ਯੁਵਰਾਜ ਹੰਸ (Yuvraj Hans) ਨੂੰ  ਵੈਲੇਨਟਾਈਨ ਡੇ  (Valentine's Day) ਵਧਾਈ ਦਿੱਤੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਹਾਲਾਂਕਿ ਹਰ ਦਿਨ ਸਾਡੇ ਲਈ ਵੈਲੇਨਟਾਈਨ ਡੇ ਹੈ ਮੇਰੀ ਜ਼ਿੰਦਗੀ ਨੂੰ ਇੰਨਾ ਖੂਬਸੂਰਤ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।

mansi sharma,,

ਹੋਰ ਪੜ੍ਹੋ : ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵਿਆਹ ਤੋਂ ਬਾਅਦ ਮਨਾ ਰਹੇ ਪਹਿਲਾ ਵੈਲੇਂਟਾਈਨ ਡੇ

ਮੇਰੇ ਹਰ ਫੈਸਲੇ ਵਿੱਚ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਜਦੋਂ ਦੁਨੀਆ ਮੇਰੇ ਵਿਰੁੱਧ ਹੈ, ਤੁਸੀਂ ਇੱਕ ਨੂਰ ਹੋਵੋਗੇ ਜੋ ਮੇਰੇ ਨਾਲ ਹੋਵੋਗੇ।ਮੈਨੂੰ ਇਹ ਸਮਝਣ ਲਈ ਤੁਹਾਡਾ ਧੰਨਵਾਦ ਕਿ ਜ਼ਿੰਦਗੀ ਜੋ ਵੀ ਘੁੰਮਦੀ ਹੈ ਉਸ ਤੋਂ ਪਰੇ ਹੈ… ਮੈਨੂੰ ਹਰ ਰੋਜ਼ ਖਾਸ ਮਹਿਸੂਸ ਕਰਨ ਲਈ ਧੰਨਵਾਦ ... ਮੇਰੀ ਮਦਦ ਕਰਨ ਲਈ ਤੁਹਾਡਾ ਧੰਨਵਾਦ ਮਾਨਸੀ ਸ਼ਰਮਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ਜੋੜੀ ਨੂੰ ਇਸ ਖ਼ਾਸ ਮੌਕੇ ‘ਤੇ ਵਧਾਈ ਦੇ ਰਹੇ ਹਨ ।

mansi sharma image From instagram

ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਟੀਵੀ ਸੀਰੀਅਲਸ ‘ਚ ਕੰਮ ਕਰ ਚੁੱਕੀ ਹੈ । ਜਲਦ ਹੀ ਉਹ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਫ਼ਿਲਮ ‘ਪਰਿੰਦੇ’ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਯੁਵਰਾਜ ਹੰਸ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਆਖਰੀ ਵਾਰ ਉਨ੍ਹਾਂ ਨੂੰ ਫ਼ਿਲਮ ‘ਯਾਰ ਅਣਮੁੱਲੇ ਰਿਟਰਨਸ’ ‘ਚ ਵੇਖਿਆ ਗਿਆ ਸੀ ।

 

View this post on Instagram

 

A post shared by Mansi Sharma (@mansi_sharma6)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network