ਮਾਨਸੀ ਸ਼ਰਮਾ ਨੂੰ ਯਾਦ ਆਏ ਪੁਰਾਣੇ ਦਿਨ, ਆਪਣੀ ਸਹੇਲੀ ਦੇ ਨਾਲ ਪਾਰਟੀ ‘ਚ ਕੁਝ ਇਸ ਤਰ੍ਹਾਂ ਕੀਤੀ ਸੀ ਮਸਤੀ, ਦੇਖੋ ਵੀਡੀਓ

Written by  Lajwinder kaur   |  June 02nd 2020 04:17 PM  |  Updated: June 02nd 2020 04:17 PM

ਮਾਨਸੀ ਸ਼ਰਮਾ ਨੂੰ ਯਾਦ ਆਏ ਪੁਰਾਣੇ ਦਿਨ, ਆਪਣੀ ਸਹੇਲੀ ਦੇ ਨਾਲ ਪਾਰਟੀ ‘ਚ ਕੁਝ ਇਸ ਤਰ੍ਹਾਂ ਕੀਤੀ ਸੀ ਮਸਤੀ, ਦੇਖੋ ਵੀਡੀਓ

ਟੀਵੀ ਜਗਤ ਦੀ ਮਸ਼ਹੂਰ ਐਕਟਰਸ ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣਾ ਇੱਕ ਪੁਰਾਣਾ ਵੀਡੀਓ ਸ਼ੇਅਰ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਸਹੇਲੀ ਨਾਲ ਖੂਬ ਮਸਤੀ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।

ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ‘@khushhhh 31 ਦਸੰਬਰ 2016 ਮੈਨੂੰ ਅਜੇ ਵੀ ਯਾਦ ਹੈ ਜਦੋਂ ਅਸੀਂ ਦੋਵੇਂ ਬੋਰ ਹੋ ਰਹੇ ਸੀ । ਪੂਰੀ ਦੁਨੀਆ ਪਾਰਟੀ ਕਰ ਰਹੀ ਸੀ ਅਸੀਂ ਦੋਵੇਂ ਇਹ ਸੋਚ ਰਹੇ ਸੀ ਕਿ ਸਾਨੂੰ ਨਵੇਂ ਸਾਲ ਲਈ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਦੋਵੇਂ ਇਸ ਪਾਰਟੀ ਲਈ ਗਏ ਭਾਵੇਂ ਜਗ੍ਹਾ ਬਹੁਤ ਅਜੀਬ ਸੀ ਪਰ ਅਸੀਂ ਬਹੁਤ ਅਨੰਦ ਲਿਆ । ਅਸੀਂ ਨੱਚ ਰਹੇ ਸੀ ਜਿਵੇਂ ਕੋਈ ਸਾਨੂੰ ਨਹੀਂ ਦੇਖ ਰਿਹਾ...’ ਵੀਡੀਓ ‘ਚ ਮਾਨਸੀ ਸ਼ਰਮਾ ਆਪਣੀ ਸਹੇਲੀ ਖੁਸ਼ੀ ਸ਼ਾਹ ਦੇ ਨਾਲ ਜੰਮਕੇ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਵੱਲੋਂ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਮਾਨਸੀ ਸ਼ਰਮਾ ਜਿਨ੍ਹਾਂ ਨੇ 12 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਹੈ । ਏਨੀਂ ਦਿਨੀਂ ਉਹ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਆਪਣੇ ਬੇਟੇ ਦੇ ਨਾਲ ਸਮਾਂ ਬਿਤਾ ਰਹੇ ਨੇ । ਉਨ੍ਹਾਂ ਦੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ ।

 

 

View this post on Instagram

 

Bus keh he do?? @yuvrajhansofficial #fun #family #home #blessed #fewmoredaya #Thank u Rabb ji for everything ??

A post shared by ?MANSI YUVRAJ HANS? (@mansi_sharma6) on

ਜੇ ਗੱਲ ਕਰੀਏ ਮਾਨਸ਼ੀ ਸ਼ਰਮਾ ਦੇ ਕੰਮ ਦੀ ਤਾਂ ਉਹ ਟੀਵੀ ਜਗਤ ਦੇ ਕਈ ਨਾਮੀ ਸੀਰੀਅਲ ‘ਚ ਅਦਾਕਾਰੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਹੁਤ ਜਲਦ ਪੰਜਾਬੀ ਫ਼ਿਲਮ ਪਰਿੰਦੇ ‘ਚ ਯੁਵਰਾਜ ਹੰਸ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network