ਮਾਨਸੀ ਸ਼ਰਮਾ ਨੇ ਪਿਆਰ ਭਰੀ ਪੋਸਟ ਪਾ ਕੇ ਆਪਣੀ ਭਾਣਜੀ ਨੂੰ ਕੀਤਾ ਬਰਥਡੇਅ ਵਿਸ਼, ਇਹ ਕਿਊਟ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

Written by  Lajwinder kaur   |  July 14th 2020 01:06 PM  |  Updated: July 14th 2020 01:06 PM

ਮਾਨਸੀ ਸ਼ਰਮਾ ਨੇ ਪਿਆਰ ਭਰੀ ਪੋਸਟ ਪਾ ਕੇ ਆਪਣੀ ਭਾਣਜੀ ਨੂੰ ਕੀਤਾ ਬਰਥਡੇਅ ਵਿਸ਼, ਇਹ ਕਿਊਟ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

ਟੀਵੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਮਾਨਸੀ ਸ਼ਰਮਾ ਸੋਸ਼ਲ ਮੀਡਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਹਾਲ ਹੀ ਚ ਉਹ ਇੱਕ ਬੇਟੇ ਦੀ ਮਾਂ ਬਣੀ ਨੇ । ਜਿਸ ਦਾ ਨਾਂਅ ਉਨ੍ਹਾਂ ਨੇ ਰੇਦਾਨ ਯੁਵਰਾਜ ਹੰਸ ਰੱਖਿਆ ਹੈ । ਰੇਦਾਨ ਦੋ ਮਹੀਨਿਆਂ ਦਾ ਹੋ ਗਿਆ ਜਿਸਦੀ ਖੁਸ਼ੀ ‘ਚ ਉਨ੍ਹਾਂ ਨੇ ਕੇਕ ਕੱਟਿਆ ਸੀ ।

  ਹੋਰ ਵੇਖੋ: ਜੈਸਮੀਨ ਸੈਂਡਲਾਸ ਦੇ ਗੀਤ ‘ਤੇ ਨੱਚਦੀ ਨਜ਼ਰ ਆਈ ਸਰਗੁਣ ਮਹਿਤਾ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਇਹ ਵੀਡੀਓ

ਮਾਨਸੀ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਛੋਟੀ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੈ । ਉਨ੍ਹਾਂ ਦੀ ਭਾਣਜੀ ਜੋ ਕਿ ਅੱਜ ਪੂਰੇ ਦੋ ਸਾਲਾਂ ਦੀ ਹੋ ਗਈ ਹੈ । ਉਸ ਨੂੰ ਬਰਥਡੇਅ ਵਿਸ਼ ਕਰਦੇ ਹੋਏ ਉਨ੍ਹਾਂ ਨੇ ਪਿਆਰੀ ਜਿਹੀ ਪੋਸਟ ਪਾ ਕੇ ਕਿਊਟ ਜਿਹੀ ਬੱਚੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਨੇ ।

ਜੇ ਗੱਲ ਕਰੀਏ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਮਾਂ ਬਣਨ ਕਰਕੇ ਉਨ੍ਹਾਂ ਨੇ ਟੀਵੀ ਜਗਤ ਤੋਂ ਕੁਝ ਸਮੇਂ ਲਈ ਦੂਰੀ ਬਣਾਈ ਹੋਈ ਹੈ । ਪਰ ਉਹ ਬਹੁਤ ਜਲਦ ਆਪਣੇ ਪਤੀ ਯੁਵਰਾਜ ਹੰਸ ਦੇ ਨਾਲ ਪੰਜਾਬੀ ਫ਼ਿਲਮ ਪਰਿੰਦੇ ‘ਚ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network