ਮਾਨੁਸ਼ੀ ਛਿੱਲਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਦਰਾਸ, ਦੇਖੋ ਤਸਵੀਰਾਂ

written by Lajwinder kaur | October 19, 2022 07:15pm

Manushi Chhillar Visits Golden Temple: ਸਾਬਕਾ ਮਿਸ ਵਰਲਡ ਮਾਨੁਸ਼ੀ ਛਿੱਲਰ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਸਮਰਾਟ ਪ੍ਰਿਥਵੀਰਾਜ ਨਾਲ ਕੀਤੀ ਸੀ। ਇਸ ਦੇ ਨਾਲ ਹੀ ਹੁਣ ਅਦਾਕਾਰਾ ਆਪਣੀ ਅਗਲੀ ਫ਼ਿਲਮ ਦੀ ਤਿਆਰੀ ਕਰ ਰਹੀ ਹੈ।

ਜੀ ਹਾਂ, ਮਾਨੁਸ਼ੀ ਛਿੱਲਰ ਜਲਦ ਹੀ ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਤਹਿਰਾਨ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਮਾਨੁਸ਼ੀ ਹਾਲ ਹੀ 'ਚ ਕੰਮ ਦੇ ਸਿਲਸਿਲੇ 'ਚ ਅੰਮ੍ਰਿਤਸਰ ਗਈ ਸੀ, ਜਿੱਥੇ ਉਸ ਨੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ।

Manushi Chhillar image

ਹੋਰ ਪੜ੍ਹੋ : ਸੈਫ ਅਲੀ ਖ਼ਾਨ ਨੇ ਦੱਸਿਆ ਕਰੀਨਾ ਕਪੂਰ ਨਾਲ ਸਫ਼ਲ ਵਿਆਹ ਦਾ ਰਾਜ਼, ਕਿਹਾ-'ਕਰੀਨਾ ਅਤੇ ਮੇਰੇ ਲਈ ਕੰਮ ਜ਼ਰੂਰੀ ਹੈ ਪਰ ਘਰ...’

Manushi Chhillar pays obeisance at Golden Temple in Amritsar [See Pictures] Image Source: Instagram
ਅਦਾਕਾਰਾ ਮਾਨੁਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ੍ਰੀ ਦਰਬਾਰ ਸਾਹਿਬ ਤੋਂ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦੀ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਦੇਖ ਸਕਦੇ ਹੋ ਮਾਨੁਸ਼ੀ ਨੇ ਚਿੱਟੇ ਰੰਗ ਦਾ ਪੰਜਾਬੀ ਸੂਟ ਪਾਇਆ ਹੋਇਆ ਹੈ।

Manushi Chhillar

ਦੱਸ ਦੇਈਏ ਫ਼ਿਲਮ ‘ਤਹਿਰਾਨ’ ਦੀ ਸ਼ੂਟਿੰਗ ਸਤੰਬਰ ਮਹੀਨੇ ਸ਼ੁਰੂ ਹੋਈ ਸੀ। ਇਸ ਸ਼ੂਟਿੰਗ ਗਲਾਸਗੋ, ਸਕਾਟਲੈਂਡ, ਮੁੰਬਈ ਅਤੇ ਦਿੱਲੀ 'ਚ ਕੀਤੀ ਗਈ ਹੈ। ਇਹ ਇਕ ਐਕਸ਼ਨ ਥ੍ਰਿਲਰ ਫ਼ਿਲਮ ਹੋਵੇਗੀ, ਜੋ ਸੱਚੀ ਘਟਨਾ ’ਤੇ ਆਧਾਰਿਤ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਅਰੁਣ ਗੋਪਾਲਨ ਅਤੇ ਨਿਰਮਾਤਾ ਦਿਨੇਸ਼ ਵਿਜਾਨ ਹਨ।

 

 

View this post on Instagram

 

A post shared by Manushi Chhillar (@manushi_chhillar)

You may also like