ਹਨੀ ਸਿੰਘ ਦੀ ਭੈਣ ਦਾ ਹੋਇਆ ਵਿਆਹ, ਗੁਰੂ ਰੰਧਾਵਾ ਸਮੇਤ ਕਈ ਕਲਾਕਾਰ ਦੇ ਰਹੇ ਹਨ ਵਧਾਈਆਂ

written by Rupinder Kaler | January 25, 2021

ਮਸ਼ਹੂਰ ਗਾਇਕ ਹਨੀ ਸਿੰਘ ਨੇ ਭੈਣ ਸਨੇਹਾ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ । ਤਸਵੀਰਾਂ ਸ਼ੇਅਰ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ ਹੈ ‘ਮੇਰੀ ਭੈਣ ਦੇ ਆਨੰਦ ਕਾਰਜ਼ ਹੋ ਗਏ ਹਨ, ਹਰ ਇੱਕ ਨੂੰ ਅਪੀਲ ਹੈ ਕਿ ਆਸ਼ੀਰਵਾਦ ਦਿਓ । ਇਹਨਾਂ ਤਸਵੀਰਾਂ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਗੁਰੂ ਰੰਧਾਵਾ ਸਮੇਤ ਹੋਰ ਕਈ ਕਲਾਕਾਰਾਂ ਨੇ ਹਨੀ ਸਿੰਘ ਨੂੰ ਵਧਾਈ ਦਿੱਤੀ ਹੈ । honey singh pic ਹੋਰ ਪੜ੍ਹੋ : ਗਾਇਕ ਕੁਲਵਿੰਦਰ ਬਿੱਲਾ ਨੇ ਲਿਆ ਨਵਾਂ ਘਰ,ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਅਦਾਕਾਰ ਕਰਣਵੀਰ ਮਹਿਰਾ ਨਿਧੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇ  ਇਹਨਾਂ ਤਸਵੀਰਾਂ ਵਿੱਚ ਹਨੀਂ ਸਿੰਘ ਦੀ ਭੈਣ ਤੇ ਉਸ ਦਾ ਪਤੀ ਨਿਖਿਲ ਹੱਥਾਂ ਵਿੱਚ ਫੁੱਲਾਂ ਦੇ ਹਾਰ ਲੈ ਕੇ ਖੜੇ ਹਨ । ਪਰਿਵਾਰ ਦਾ ਹਰ ਮੈਂਬਰ ਖੁਸ਼ ਨਜ਼ਰ ਆ ਰਿਹਾ ਹੈ । ਹਨੀ ਸਿੰਘ ਨੇ ਤਿੰਨ ਤਸਵੀਰਾਂ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ਵਿੱਚ ਹਨੀ ਸਿੰਘ ਦਾ ਲੁੱਕ ਦੇਖਦੇ ਹੀ ਬਣ ਰਿਹਾ ਹੈ । ਉਹਨਾਂ ਨੇ ਬਲੈਕ ਆਊਟ ਫਿੱਟ ਵਿੱਚ ਲਾਲ ਰੰਗ ਦੀ ਪੱਗ ਬੰਨੀ ਹੋਈ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕ ਖੂਬ ਪਸੰਦ ਕਰਦੇ ਹਨ ।ਹਨੀ ਸਿੰਘ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਹਾਲ ਹੀ ਵਿੱਚ ਉਹਨਾਂ ਦੇ ਗਾਣੇ ਸਈਆਂ ਜੀ ਦਾ ਟੀਜ਼ਰ ਰਿਲੀਜ਼ ਹੋਇਆ ਹੈ ।ਇਸ ਗੀਤ ਵਿੱਚ ਉਹਨਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨਜ਼ਰ ਆਵੇਗੀ ।

0 Comments
0

You may also like