ਫਰਹਾਨ ਤੇ ਸ਼ਿਬਾਨੀ ਦਾ ਵਿਆਹ 'ਚ ਖੰਡਾਲਾ ਪੁੱਜੇ ਕਈ ਬਾਲੀਵੁੱਡ ਸੈਲੇਬਸ, ਵੇਖੋ ਤਸਵੀਰਾਂ

written by Pushp Raj | February 19, 2022

ਫ਼ਿਲਮ ਅਦਾਕਾਰ ਫਰਹਾਨ ਅਖ਼ਤਰ ਤੇ ਉਨ੍ਹਾਂ ਦੀ ਗਰਲਫਰੈਂਡ ਸ਼ਿਬਾਨੀ ਦਾਂਡੇਕਰ ਅੱਜ ਵਿਆਹ ਕਰਵਾਉਣ ਜਾ ਰਹੇ ਹਨ। ਦੋਹਾਂ ਦੇ ਵਿਆਹ ਦੇ ਫੰਕਸ਼ਨ ਸ਼ੁਰੂ ਹੋ ਚੁੱਕੇ ਹਨ। ਇਸ ਕਪਲ ਨੇ ਆਪਣੇ ਵਿਆਹ ਨੂੰ ਬਹੁਤ ਹੀ ਨਿੱਜੀ ਰੱਖਿਆ ਹੈ।

ਇਨ੍ਹਾਂ ਦੇ ਵਿਆਹ ਵਿੱਚ ਕਈ ਬਾਲੀਵੁੱਡ ਸੈਲੇਬਸ ਸ਼ਿਰਕਤ ਕਰਨ ਪੁੱਜੇ । ਇਸ ਵਿਆਹ ਵਿੱਚ ਨਜ਼ਦੀਕੀ ਜਾਣਕਾਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਹਾਲ ਹੀ 'ਚ ਵਿਆਹ ਦੇ ਮਹਿਮਾਨਾਂ ਨੂੰ ਦੇਖਿਆ ਗਿਆ ਸੀ।

Image Source: Instagram

ਦੁਲਹਨ ਦੀ ਦੋਸਤ ਰੀਆ ਚੱਕਰਵਰਤੀ ਸਫੇਦ ਲਹਿੰਗੇ ਵਿੱਚ ਇਵੈਂਟ ਵਿੱਚ ਪਹੁੰਚੀ। ਰਿਤਿਕ ਰੋਸ਼ਨ, ਆਪਣੇ ਪਿਤਾ ਰਾਕੇਸ਼ ਰੋਸ਼ਨ ਅਤੇ ਮਾਂ ਪਿੰਕੀ ਰੋਸ਼ਨ ਦੇ ਨਾਲ, ਸ਼ਿਬਾਨੀ ਅਤੇ ਫਰਹਾਨ ਦੇ ਵੈਡਿੰਗ ਡੇਅ ਫੰਕਸ਼ਨ ਵਿੱਚ ਪਹੁੰਚੇ।

 


ਦੁਲਹਨ ਸ਼ਿਬਾਨੀ ਦੀ ਭੈਣ ਅਨੁਸ਼ਾ ਦਾਂਡੇਕਰ ਇੱਕ ਹੋਰ ਮਹਿਮਾਨ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਨੀਲੇ ਫੁੱਲਾਂ ਵਾਲੇ ਲਹਿੰਗਾ 'ਚ ਸ਼ਾਨਦਾਰ ਨਜ਼ਰ ਆਈ। ਰਿਤੇਸ਼ ਸਿਧਵਾਨੀ, ਫਰਹਾਨ ਦੇ ਪਿਤਾ ਅਤੇ ਗੀਤਕਾਰ ਜਾਵੇਦ ਅਖਤਰ ਅਤੇ ਹੋਰ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਵੀ ਸਮਾਰੋਹ 'ਚ ਪਹੁੰਚ ਕੇ ਫੋਟੋਆਂ ਖਿਚਵਾਈਆਂ। ਜਾਵੇਦ ਅਖਤਰ ਨੇ ਨੀਲੇ ਰੰਗ ਦਾ ਕੁੜਤਾ, ਸਨਗਲਾਸ ਅਤੇ ਮਾਸਕ ਪਾ ਕੇ ਫੋਟੋ ਖਿਚਵਾਈ ਸੀ।

ਹੋਰ ਪੜ੍ਹੋ : 65 ਸਾਲਾ ਅਨਿਲ ਕਪੂਰ ਨੇ ਕਰਵਾਇਆ ਅਜਿਹਾ ਫੋਟੋਸ਼ੂਟ ਕੀ ਯੰਗਸਟਰਸ ਨੂੰ ਵੀ ਦੇ ਰਹੇ ਮਾਤਵਿਆਹ ਵਿੱਚ ਕਰੀਬ 50 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਨ੍ਹਾਂ ਵਿੱਚ ਮੇਯਾਂਗ ਚਾਂਗ, ਗੌਰਵ ਕਪੂਰ, ਸਮੀਰ ਕੋਚਰ, ਮੋਨਿਕਾ ਡੋਗਰਾ, ਰੀਆ ਚੱਕਰਵਰਤੀ ਅਤੇ ਰਿਤੇਸ਼ ਸਿਧਵਾਨੀ ਸ਼ਾਮਲ ਹਨ। ਮਹਿਮਾਨਾਂ ਦੀ ਸੂਚੀ 'ਚ ਸ਼ਾਹਰੁਖ ਖਾਨ ਅਤੇ ਰਿਤਿਕ ਰੋਸ਼ਨ ਹਨ।

 

View this post on Instagram

 

A post shared by Viral Bhayani (@viralbhayani)

You may also like