
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ 65 ਸਾਲ ਦੀ ਉਮਰ ਵਿੱਚ ਆਪਣੀ ਫਿੱਟਨੈਸ ਦੇ ਲਈ ਸੁਰਖੀਆਂ ਵਿੱਚ ਰਹਿੰਦੇ ਹਨ। ਮੁੜ ਇੱਕ ਵਾਰ ਫੇਰ ਤੋਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ 'ਚ ਉਹ ਕਾਫੀ ਜਵਾਨ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਅਨਿਲ ਦੀ ਇਸ ਫਿਟਨੈੱਸ ਦਾ ਰਾਜ਼ ਹਰ ਕੋਈ ਜਾਣਨਾ ਚਾਹੁੰਦਾ ਹੈ। 65 ਸਾਲ ਦੀ ਉਮਰ ਵਿੱਚ ਉਨ੍ਹਾਂ ਵਾਂਗ ਹਰ ਕੋਈ ਫਿਟਨੈਸ ਹਾਸਲ ਕਰਨਾ ਚਾਹੁੰਦਾ ਹੈ।
ਅਨਿਲ ਕਪੂਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼੍ਰੀਲੰਕਾ ਦੌਰੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬੀਚ 'ਤੇ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਬਾਈਸੈਪਸ ਨੂੰ ਫਲਾਂਟ ਕਰਦੇ ਹੋਏ ਫੋਟੋ ਵੀ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ।

ਹੋਰ ਪੜ੍ਹੋ : ਰਾਖੀ ਸਾਵੰਤ ਦੇ ਇਸ ਅੰਦਾਜ਼ ਨੇ ਲੁਟਿੱਆ ਫੈਨਜ਼ ਦਾ ਦਿਲ, ਜਾਣੋ ਕਿਉਂ ਲੋਕ ਕਰ ਰਹੇ ਨੇ ਤਰੀਫਾਂ
ਦੱਸ ਦਈਏ ਅਨਿਲ ਕਪੂਰ ਰੋਜ਼ਾਨਾ ਸਵੇਰੇ 6 ਵਜੇ ਉੱਠਦੇ ਹਨ ਅਤੇ ਫਿਟਨੈਸ ਲਈ ਖਾਲੀ ਪੇਟ ਪਾਣੀ ਪੀਂਦੇ ਹਨ। ਇਸ ਤੋਂ ਬਾਅਦ ਉਹ ਸਾਈਕਲਿੰਗ ਅਤੇ ਜੌਗਿੰਗ ਕਰਦੇ ਹਨ। ਅਨਿਲ ਆਪਣੀ ਡਾਈਟ 'ਚ ਤੁਸੀਂ ਜੋ ਵੀ ਲੈਂਦੇ ਹੋ, ਉਸ ਦੀ ਕੈਲੋਰੀ ਕਾਊਂਟ ਹੁੰਦੀ ਹੈ। ਅੰਡੇ ਅਤੇ ਅਨਾਜ ਅਤੇ ਫਲ ਨਾਸ਼ਤੇ ਵਿੱਚ ਲੈਂਦੇ ਹਨ।

ਅਨਿਲ ਕਪੂਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਫਿਲਮ ਜੁਗ ਜੁਗ ਜੀਓ 'ਚ ਨਜ਼ਰ ਆਉਣਗੇ। ਰਾਜ ਮਹਿਤਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਵਰੁਣ ਧਵਨ ਅਤੇ ਕਿਆਰਾ ਅਡਵਾਨੀ ਮੁੱਖ ਭੂਮਿਕਾਵਾਂ ਵਿੱਚ ਹਨ। ਉਹ ਆਖਰੀ ਵਾਰ AK Vs AK ਵਿੱਚ ਦੇਖੇ ਗਏ ਸਨ। ਜਿਸ ਵਿੱਚ ਉਸਨੇ ਅਨੁਰਾਗ ਕਸ਼ਯਪ ਨਾਲ ਕੰਮ ਕੀਤਾ ਸੀ।