ਰਾਖੀ ਸਾਵੰਤ ਦੇ ਇਸ ਅੰਦਾਜ਼ ਨੇ ਲੁਟਿੱਆ ਫੈਨਜ਼ ਦਾ ਦਿਲ, ਜਾਣੋ ਕਿਉਂ ਲੋਕ ਕਰ ਰਹੇ ਨੇ ਤਰੀਫਾਂ

written by Pushp Raj | February 19, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰਾਖੀ ਸਾਵੰਤ ਬਿੱਗ ਬੌਸ 15 ਤੋਂ ਬਾਅਦ ਲਗਾਤਾਰ ਸੁਰਖੀਆਂ ਵਿੱਚ ਹੈ। ਆਪਣੀਆਂ ਗੱਲਾਂ ਨਾਲ ਲਾਈਮਲਾਈਟ 'ਚ ਰਹਿਣ ਵਾਲੀ ਐਂਟਰਟੇਨਮੈਂਟ ਕੁਈਨ ਰਾਖੀ ਸਾਵੰਤ ਵੀ ਆਪਣੇ ਫੈਨਜ਼ ਨੂੰ ਬੇਹੱਦ ਸਾਦਗੀ ਭਰੇ ਅੰਦਾਜ਼ ਨਾਲ ਮਿਲਦੀ ਹੈ। ਰਾਖੀ ਨੇ ਇਸ ਵਾਰ ਵੀ ਕੁਝ ਅਜਿਹਾ ਹੀ ਕੀਤਾ ਹੈ, ਜਿਸ ਕਾਰਨ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ।

Image Source: Instagram

ਦੱਸ ਦਈਏ ਕਿ ਰਾਖੀ ਸਾਵੰਤ ਨੂੰ ਅਕਸਰ ਜਿਮ ਤੋਂ ਆਉਂਦੇ ਜਾਂਦੇ ਜਾਂ ਸ਼ਾਪਿੰਗ ਕਰਦੇ ਹੋਏ ਸਪਾਟ ਕੀਤਾ ਜਾਂਦਾ ਹੈ। ਇਸ ਦੌਰਾਨ ਅਕਸਰ ਫੈਨਜ਼ ਦੇ ਕਹਿਣ 'ਤੇ ਰਾਖੀ ਰੋਡ 'ਤੇ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਂਦੀ ਹੈ। ਇਸ ਸਮੇਂ ਵੀ ਰਾਖੀ ਸਾਵੰਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਸਨੇ ਇੱਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਦਿਲ ਲੁੱਟ ਲਿਆ ਹੈ।

Image Source: Instagram

ਰਾਖੀ ਨੂੰ ਮੁੰਬਈ ਦੇ ਇੱਕ ਜਿਮ ਤੋਂ ਬਾਹਰ ਨਿਕਲਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਕੰਧ 'ਤੇ ਪੇਂਟਿੰਗ ਕਰਨ ਵਾਲਾ ਇੱਕ ਪੇਂਟਰ ਸੈਲਫੀ ਲੈਣ ਲਈ ਉਸ ਕੋਲ ਆਇਆ। ਪਹਿਲਾਂ ਤਾਂ ਰਾਖੀ ਕਹਿੰਦੀ ਹੈ ਕਿ ਕਲਰ ਕਰਦੇ ਹੋਏ ਤੂੰ ਕਿੱਥੇ ਗਈ ਸੀ, ਫਿਰ ਪੇਂਟਰ ਕਹਿੰਦਾ ਹੈ ਕੀ ਕਰੀਏ, ਅਸੀਂ ਇੱਥੇ ਫੁੱਟਪਾਥ 'ਤੇ ਰਹਾਂਗੇ, ਤੁਸੀਂ ਕਾਰ ਵਿੱਚ ਘੁੰਮਦੇ ਰਹੋ, ਪੇਂਟਰ ਨੇ ਰਾਖੀ ਨੂੰ ਉਸ ਦੇ ਕੱਪੜੇ ਦਿਖਾਉਂਦੇ ਹੋਏ ਕਿਹਾ। ਇਸ ਤੋਂ ਬਾਅਦ ਰਾਖੀ ਸਾਵੰਤ ਨੇ ਉਸ ਪੇਂਟਰ ਦੇ ਮੋਢੇ 'ਤੇ ਹੱਥ ਰੱਖ ਕੇ ਸੈਲਫੀ ਲਈ ਤੇ ਮੁਸਕੁਰਾਉਂਦੇ ਹੋਏ ਉਸ ਨਾਲ ਤਸਵੀਰਾਂ ਖਿਚਵਾਈਆਂ।

ਰਾਖੀ ਸਾਵੰਤ ਦੇ ਇਹ ਅੰਦਾਜ਼ ਨੂੰ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ਅਤੇ ਉਸ ਦੀ ਕਾਫੀ ਤਾਰੀਫ ਵੀ ਹੋ ਰਹੀ ਹੈ। ਇਸ ਦੌਰਾਨ ਪਾਪਾਰਾਜ਼ੀ ਵੀ ਰਾਖੀ ਦੀ ਤਾਰੀਫ ਕਰਦੇ ਨਜ਼ਰ ਆਏ। ਲੋਕਾਂ ਨੇ  ਇਸ ਵੀਡੀਓ ਉੱਤੇ ਕਮੈਂਟ ਕਰਕੇ ਕਿਹਾ- ਇਹ ਹੈ ਅਸਲ ਰਾਖੀ। ਫੈਨਜ਼ ਰਾਖੀ ਦੇ ਇਸ ਅੰਦਾਜ਼ ਨੂੰ ਕਾਫੀ ਕੂਲ ਕਹਿ ਰਹੇ ਹਨ।

 

Image Source: Instagram

ਹੋਰ ਪੜ੍ਹੋ : ਫਰਹਾਨ ਤੇ ਸ਼ਿਬਾਨੀ ਦੇ ਮਹਿੰਦੀ ਫੰਕਸ਼ਨ ਦੀਆਂ ਤਸਵੀਰਾਂ ਹੋਈਆਂ ਵਾਇਰਲ, ਜ਼ਬਰਦਸਤ ਡਾਂਸ ਕਰਦੀ ਨਜ਼ਰ ਆਈ ਅਨੁਸ਼ਾ ਦਾਂਡੇਕਰ

ਦੱਸ ਦਈਏ ਕਿ ਰਾਖੀ ਆਪਣੇ ਪਤੀ ਰਿਤੇਸ਼ ਤੋਂ ਵੱਖ ਹੋਣ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ, ਪਰ ਉਹ ਹੌਲੀ -ਹੌਲੀ ਜ਼ਿੰਦਗੀ ਵਿੱਚ ਅੱਗੇ ਵੱਧ ਰਹੀ ਹੈ।

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਰਾਖੀ ਸਾਵੰਤ ਜਲਦ ਹੀ ਸਲਮਾਨ ਖਾਨ ਦੇ ਨਾਲ ਇੱਕ ਨਵੇਂ ਪ੍ਰੋਜੈਕਟ ਵਿੱਚ ਕੰਮ ਕਰਦੀ ਨਜ਼ਰ ਆ ਸਕਦੀ ਹੈ। ਬਿੱਗ ਬੌਸ ਤੋਂ ਬਾਅਦ ਸਲਮਾਨ ਨੇ ਰਾਖੀ ਨੂੰ ਆਪਣੀ ਆਉਣ ਵਾਲੀ ਫਿਲਮ 'ਚ ਗਾਉਣ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਰਾਖੀ ਫਿਟਨੈਸ ਫ੍ਰੀਕ ਹੈ ਪਰ ਕਿਹਾ ਜਾ ਰਿਹਾ ਹੈ ਕਿ ਸਲਮਾਨ ਨੇ ਉਸ ਨੂੰ ਵਜ਼ਨ ਘੱਟ ਕਰਨ ਲਈ ਕਿਹਾ ਹੈ, ਇਸ ਲਈ ਉਹ ਜਿਮ 'ਚ ਖੂਬ ਪਸੀਨਾ ਵਹਾ ਰਹੀ ਹੈ।

 

View this post on Instagram

 

A post shared by Viral Bhayani (@viralbhayani)

You may also like