
ਅਫਸਾਨਾ ਖ਼ਾਨ (Afsana Khan) ਅਤੇ ਸਾਜ਼ (Saajz) ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।ਇਸ ਜੋੜੀ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਲਈ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਵਧਾਈ ਦੇ ਰਹੇ ਹਨ । ਇਸ ਵਿਆਹ ‘ਚ ਰਾਖੀ ਸਾਵੰਤ, ਰਸ਼ਮੀ ਦੇਸਾਈ, ਹਿਮਾਂਸ਼ੀ ਖੁਰਾਣਾ, ਨਿਸ਼ਾ ਬਾਨੋ, ਸਤਿੰਦਰ ਸੱਤੀ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।ਸੋਸ਼ਲ ਮੀਡੀਆ ‘ਤੇ ਇਨ੍ਹਾਂ ਹਸਤੀਆਂ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । ਜਿਸ ‘ਚ ਇਹ ਸਭ ਅਫਸਾਨਾ ਖ਼ਾਨ ਦੇ ਵਿਆਹ ਦਾ ਅਨੰਦ ਮਾਣਦੀਆਂ ਨਜ਼ਰ ਆ ਰਹੀਆਂ ਹਨ । ਅਫਸਾਨਾ ਖ਼ਾਨ ਦੀਆਂ ਸਾਜ਼ ਦੇ ਨਾਲ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਪੜ੍ਹੋ : ‘ਚੌਸਰ: ਪੰਜਾਬ ਦੇ ਇਤਿਹਾਸ ਵਿੱਚ ਆਪਣੀ ਕਿਸਮ ਦੀ ਪਹਿਲੀ ਸਿਆਸੀ ਵੈੱਬ ਸੀਰੀਜ਼’ : ਰਾਬਿੰਦਰ ਨਰਾਇਣ
ਇਨ੍ਹਾਂ ਤਸਵੀਰਾਂ ‘ਚ ਜੋੜੀ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਅਫਸਾਨਾ ਖ਼ਾਨ ਨੇ ਓਰੇਂਜ ਕਲਰ ਦਾ ਲਹਿੰਗਾ ਅਤੇ ਸਾਜ਼ ਦੇ ਹਲਕਾ ਆਫ ਵ੍ਹਾਈਟ ਕਲਰ ਦਾ ਕੁੜਤਾ ਪਜਾਮਾ ਪਾਇਆ ਸੀ ਅਤੇ ਸਿਰ ‘ਤੇ ਦਸਤਾਰ ਸਜਾਈ ਹੋਈ ਸੀ । ਇਸ ਤੋਂ ਪਹਿਲਾਂ ਇਸ ਜੋੜੀ ਦੀ ਹਲਦੀ ਅਤੇ ਮਹਿੰਦੀ ਦੀਆਂ ਤਸਵੀਰਾਂ ਖੂਬ ਵਾਇਰਲ ਹੋਈਆਂ ਸਨ । ਜਿਸ ‘ਚ ਇਹ ਜੋੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ।
ਦੱਸ ਦਈਏ ਕਿ ਅਫਸਾਨਾ ਖ਼ਾਨ ਅਤੇ ਸਾਜ਼ ਨੇ ਆਪਣੇ ਵਿਆਹ ‘ਚ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੂੰ ਸੱਦਾ ਦਿੱਤਾ ਹੈ । ਇਸ ਜੋੜੀ ਨੇ ਖੁਦ ਘਰ ਘਰ ਜਾ ਕੇ ਸੈਲੀਬ੍ਰੇਟੀਜ਼ ਨੂੰ ਕਾਰਡ ਵੰਡੇ ਸਨ।ਅਫਸਾਨਾ ਖਾਨ ਦੇ ਪ੍ਰਸ਼ੰਸਕ ਵੀ ਇਸ ਵਿਆਹ ਨੂੰ ਲੈ ਕੇ ਕਾਫੀ ਐਕਸਾਈਟਡ ਸਨ ਅਤੇ ਜੋੜੀ ਦੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸਨ । ਇਸ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਹਰ ਕੋਈ ਦੋਵਾਂ ਨੂੰ ਵਧਾਈਆਂ ਦੇ ਰਿਹਾ ਹੈ । ਦੱਸ ਦਈਏ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਪ੍ਰਸਿੱਧ ਗਾਇਕਾ ਹੈ ਅਤੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਉਸ ਨੇ ਕਈ ਹਿੱਟ ਗੀਤ ਦਿੱਤੇ ਹਨ ।
View this post on Instagram