ਇਸ ਤਸਵੀਰ ‘ਚ ਛੁਪੇ ਹੋਏ ਕਈ ਨਾਮੀ ਪੰਜਾਬੀ ਗਾਇਕ, ਕੀ ਤੁਸੀਂ ਪਹਿਚਾਣਿਆ ? ਕਮੈਂਟ ਕਰਕੇ ਦੱਸੋ ਨਾਂਅ

written by Lajwinder kaur | July 05, 2021

ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਨਵੀਆਂ ਤੇ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ। ਮਨੋਰੰਜਨ ਜਗਤ ਦੇ ਨਾਲ ਜੁੜੀਆਂ ਪੁਰਾਣੀ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਅਜਿਹੀ ਇੱਕ ਤਸਵੀਰ ਪੰਜਾਬੀ ਗਾਇਕਾਂ ਦੀ ਵਾਇਰਲ ਹੋ ਰਹੀ ਹੈ, ਜਿਸ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। inside image of punjabi singer satwinder bugga image credit: instagram ਹੋਰ ਪੜ੍ਹੋ : ਪ੍ਰਭ ਗਿੱਲ ਦਾ ਨਵਾਂ ਗੀਤ ‘Mera Good Luck’ ਹੋਇਆ ਰਿਲੀਜ਼, ਨਵੇਂ ਵਿਆਹੇ ਜੋੜੇ ਦੀ ਖੱਟੀ-ਮਿੱਠੀ ਨੋਕ ਝੋਕ ਨੂੰ ਬਿਆਨ ਕਰ ਰਿਹਾ ਹੈ ਇਹ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਹੋਰ ਪੜ੍ਹੋ : ਖੇਤਾਂ ‘ਚ ਟਰੈਕਟਰ ਦੇ ਨਾਲ ਵਾਹੀ ਕਰਦੇ ਨਜ਼ਰ ਆਏ ਗਾਇਕ ਜਸਬੀਰ ਜੱਸੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼,  ਦੇਖੋ ਵੀਡੀਓ

inside image of satwinder bugga image credit: instagram
ਇਸ ਤਸਵੀਰ ‘ਚ ਪੰਜਾਬੀ ਮਿਊਜ਼ਿਕ ਜਗਤ ਦੇ ਕਈ ਨਾਮੀ ਗਾਇਕ ਛੁਪੇ ਹੋਏ ਨੇ। ਇਸ ਤਸਵੀਰ ‘ਚ ਬੱਬੂ ਮਾਨ, ਇੰਦਰਜੀਤ ਨਿੱਕੂ, ਗੁਰਦਾਸ ਮਾਨ, ਸਰਦੂਲ ਸਿਕੰਦਰ, ਸਰਬਜੀਤ ਚੀਮਾ, ਸਾਬਰ ਕੋਟੀ ਤੇ ਕਈ ਹੋਰ ਨਾਮੀ ਗਾਇਕ ਨਜ਼ਰ ਆ ਰਹੇ ਨੇ। ਤੁਸੀਂ ਕਿਹੜੇ-ਕਿਹੜੇ ਗਾਇਕ ਨੂੰ ਪਹਿਚਾਣ ਪਾਏ ਕਮੈਂਟ ਕਰਕੇ ਦੱਸ ਸਕਦੇ ਹੋ।
satwinder bugga shared his so old singing music ablum poster with fans feature image image credit: instagram
ਇਹ ਤਸਵੀਰ ਨੂੰ ਨਾਮੀ ਗਾਇਕ ਸਤਵਿੰਦਰ ਬੁੱਗਾ ਨੂੰ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਇੱਕ ਯਾਦਗਾਰੀ ਤਸਵੀਰ,,,❤ਕੌਣ ਕੌਣ ਨੇ ਵੇਖੋ ਜ਼ਰਾ #SatwinderBugga’। ਜੇ ਗੱਲ ਕਰੀਏ ਸਤਵਿੰਦਰ ਬੁੱਗਾ ਦੀ ਤਾਂ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ।  
 
View this post on Instagram
 

A post shared by SATWINDER BUGGA (@satwinderbugga)

0 Comments
0

You may also like