ਬਿਪਿਨ ਰਾਵਤ ਦੇ ਦਿਹਾਂਤ ‘ਤੇ ਬਾਲੀਵੁੱਡ ਅਦਾਕਾਰ ਅਨਿਲ ਕਪੂਰ, ਅਨੁਪਮ ਖੇਰ ਸਣੇ ਕਈ ਸਿਤਾਰਿਆਂ ਨੇ ਜਤਾਇਆ ਦੁੱਖ

written by Shaminder | December 09, 2021

ਸੀਡੀਐੱਸ ਬਿਪਿਨ ਰਾਵਤ (Bipin Rawat) ਜਿਨ੍ਹਾਂ ਦਾ ਦਿਹਾਂਤ (Death )ਬੀਤੇ ਦਿਨ ਇੱਕ ਹੈਲੀਕਾਪਟਰ ਹਾਦਸੇ ‘ਚ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ ।ਇਸ ਦੇ ਨਾਲ ਹੀ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਬਾਲੀਵੁੱਡ ਅਦਾਕਾਰ ਅਨਿਲ ਕਪੂਰ (Anil Kapoor) ਨੇ ਵੀ ਬਿਪਿਨ ਰਾਵਤ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ । ਅਨਿਲ ਕਪੂਰ ਨੇ ਬਿਪਿਨ ਰਾਵਤ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ‘ਹੈਰਾਨ ਕਰਨ ਵਾਲਾ ਨੁਕਸਾਨ।

Anil Kapoor image From Twitter

ਹੋਰ ਪੜ੍ਹੋ : ਸੈਲਫੀ ਲੈਣ ਲਈ ਮੌਨੀ ਰਾਏ ਨੂੰ ਭੀੜ ਨੇ ਘੇਰਿਆ, ਇੱਕ ਸ਼ਖਸ ਨੇ ਕੀਤੀ ਹੱਥ ਫੜਨ ਦੀ ਕੋਸ਼ਿਸ਼

ਸਾਰੇ ਪਰਿਵਾਰਾਂ ਨਾਲ ਹਮਦਰਦੀ ਅਤੇ ਪ੍ਰਾਰਥਨਾਵਾਂ। ਮੈਨੂੰ ਇਹ ਸਨਮਾਨ ਹੈ ਕਿ ਮੈਂ ਜਨਰਲ ਬਿਪਿਨ ਰਾਵਤ ਨੂੰ ਮਿਲਿਆ ਸੀ। ਹੇ ਭਲਿਆਈ ਅਜੇ ਦੇਵਗਨ ਨੇ ਲਿਖਿਆ- ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ ਭਾਰਤੀ ਮਿਲਟਰੀ ਫੋਰਸ ਦੇ ਉਨ੍ਹਾਂ ਦੇ ਦਲ ਦੇ ਅਚਾਨਕ ਦੇਹਾਂਤ ਬਾਰੇ ਸੁਣ ਕੇ ਦੁਖੀ ਹਾਂ।

Anupam Kher image From Twitter

ਸਾਰਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ’। ਇਸ ਤੋਂ ਇਲਾਵਾ ਅਨੁਪਮ ਖੇਰ ਨੇ ਵੀ ਬਿਪਿਨ ਰਾਵਤ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ੧੧ ਹੋਰ ਫ਼ੌਜੀ ਅਧਿਕਾਰੀਆਂ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।


ਜਨਰਲ ਰਾਵਤ ਨੂੰ ਕਈ ਵਾਰ ਮਿਲਣ ਦਾ ਸੁਭਾਗ ਮਿਲਿਆ। ਉਸ ਦੀ ਸ਼ਖ਼ਸੀਅਤ ਵਿਚ ਅਦਭੁਤ ਦਲੇਰੀ ਅਤੇ ਦੇਸ਼ ਪ੍ਰਤੀ ਅਥਾਹ ਪਿਆਰ ਸੀ।ਉਸ ਨਾਲ ਹੱਥ ਮਿਲਾਉਂਦੇ ਹੋਏ ਉਸ ਦੇ ਦਿਲ ਅਤੇ ਜ਼ੁਬਾਨ ਵਿਚੋਂ "ਜੈ ਹਿੰਦ" ਨਿਕਲ ਜਾਂਦਾ ਸੀ! ੀੲਸ ਤੋਂ ਇਲਾਵਾ ਬਾਲੀਵੁੱਡ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾਇਆ ਹੈ ।

You may also like