ਜੌਰਡਨ ਸੰਧੂ ਦੀ ਰਿਸੈਪਸ਼ਨ ਪਾਰਟੀ ‘ਚ ਸ਼ਾਮਿਲ ਹੋਏ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | January 24, 2022

ਵਿਆਹ ਤੋਂ ਬਾਅਦ ਜੌਰਡਨ ਸੰਧੂ (jordan singh) ਦੇ ਰਿਸੈਪਸ਼ਨ (reception) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਇਸ ਰਿਸੈਪਸ਼ਨ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਨਵ-ਵਿਆਹੀ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ । ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਜੋ ਰਹੀ ਹੈ । ਜਿਸ ‘ਚ ਜੌਰਡਨ ਸੰਧੂ ਆਪਣੀ ਵਾਈਫ ਨੂੰ ਕੇਕ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ । ਇਸ ਤੋਂ ਇਲਾਵਾ ਰਿਸੈਪਸ਼ਨ ‘ਚ ਪੰਜਾਬੀ ਇੰਡਸਟਰੀ ਦੀ ਗਾਇਕਾ ਗੁਰਲੇਜ ਅਖਤਰ ਵੀ ਆਪਣੇ ਪਤੀ ਦੇ ਨਾਲ ਪਹੁੰਚੀ ਹੋਈ ਸੀ ।

jordan Sandhu image From instagram

ਹੋਰ ਪੜ੍ਹੋ : ਦੁਨੀਆ ਦੇ ਸਾਹਮਣੇ ਪਹਿਲੀ ਵਾਰ ਆਇਆ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦੀ ਧੀ ਦਾ ਚਿਹਰਾ

ਇਸ ਤੋਂ ਇਲਵਾ ਬੰਟੀ ਬੈਂਸ, ਐਮੀ ਵਿਰਕ ਸਣੇ ਹੋਰ ਕਈ ਪੰਜਾਬੀ ਸਿਤਾਰੇ ਵੀ ਇਸ ਰਿਸੈਪਸ਼ਨ ‘ਚ ਸ਼ਾਮਿਲ ਹੋਏ ਸਨ । ਸਰਗੁਨ ਮਹਿਤਾ, ਨਿਮਰਤ ਖਹਿਰਾ ਨੇ ਤਾਂ ਨੱਚ ਨੱਚ ਕੇ ਖੂਬ ਇਨਜੁਆਏ ਕੀਤਾ । ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਦੇ ਨਾਲ ਵਿਆਹ ‘ਚ ਚਾਰ ਚੰਨ ਲਗਾਏ ।

Gurlej Akhtar faimly image From instagram

ਦਿਲਪ੍ਰੀਤ ਢਿੱਲੋਂ, ਮਨਮੋਹਨ ਵਾਰਿਸ ਸਮੇਤ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੇ ਗੀਤਾਂ ਦੇ ਨਾਲ ਸਮਾਂ ਬੰਨਿਆ । ਜੌਰਡਨ ਸੰਧੂ ਦੇ ਘਰ ਬੀਤੇ ਕਈ ਦਿਨਾਂ ਤੋਂ ਰੌਣਕਾਂ ਲੱਗੀਆਂ ਹੋਈਆਂ ਸਨ । ਉਨ੍ਹਾਂ ਦੇ ਵਿਆਹ ਦੀਆਂ ਖ਼ਬਰਾਂ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਸਨ । ਪਰ ਇਸ ਦੀ ਪੁਸ਼ਟੀ ਉਦੋਂ ਹੋਈ ਸੀ ਜਦੋਂ ਜੌਰਡਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਵਿਆਹ ‘ਚ ਸ਼ਾਮਿਲ ਸਭ ਮਹਿਮਾਨਾਂ ਅਤੇ ਸੈਲੀਬ੍ਰੇਟੀਜ਼ ਦਾ ਸ਼ੁਕਰੀਆ ਅਦਾ ਕੀਤਾ ਹੈ ।

 

View this post on Instagram

 

A post shared by Gurlej Akhtar (@gurlejakhtarmusic)

You may also like