ਮਸ਼ਹੂਰ ਮਰਾਠੀ ਅਦਾਕਾਰਾ ਕਲਿਆਣੀ ਕੁਰਾਲੇ ਦੀ ਭਿਆਨਕ ਸੜਕ ਹਾਦਸੇ ‘ਚ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ

written by Shaminder | November 14, 2022 12:55pm

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨੈ । ਕੁਝ ਦਿਨ ਪਹਿਲਾਂ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਿਧਾਂਤ ਦੀ ਜਿੰਮ ‘ਚ ਵਰਕ ਆਊਟ ਕਰਦੇ ਹੋਏ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਮਰਾਠੀ ਅਦਾਕਾਰਾ ਕਲਿਆਣੀ ਕੁਰਾਲੇ ਜਾਧਵ (Kalyani Kurale Jadhav) ਦੀ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਮੌਤ (Death) ਹੋ ਗਈ ਹੈ ।

kalyani-kurale-Jadhav-Passed-Away, image Source : Instagram

ਹੋਰ ਪੜ੍ਹੋ : ਸ਼ੈਰੀ ਮਾਨ ਨੇ ਖਰੀਦੀ ਨਵੀਂ ਕਾਰ, ਪ੍ਰਸ਼ੰਸਕ ਵੀ ਦੇ ਰਹੇ ਵਧਾਈ

ਉਹ ਮਹਿਜ਼ ਬੱਤੀ ਸਾਲਾਂ ਦੀ ਸੀ ਅਤੇ ਹਾਦਸਾ ਉਸ ਸਮੇਂ ਹੋਇਆ ਜਦੋਂ ਸਾਂਗਲੀ ਕੋਲ੍ਹਾਪੁਰ ਕਸਬੇ ਦੇ ਨਜ਼ਦੀਕ ਇੱਕ ਵਾਹਨ ਨੇ ਉਸ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ । ਜਿਸ ਤੋਂ ਬਾਅਦ ਮਰਾਠੀ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ ਅਤੇ ਹਰ ਕੋਈ ਉਨ੍ਹਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ ।

kalyani-kurale-Jadhav-Passed-Away,-min image Source : Instagram

ਹੋਰ ਪੜ੍ਹੋ : ਸਤਿੰਦਰ ਸੱਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਵੀਡੀਓ ਕੀਤਾ ਸਾਂਝਾ

ਅਦਾਕਾਰਾ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ਅਤੇ ਕਈ ਯਾਦਗਾਰ ਕਿਰਦਾਰ ਨਿਭਾਏ ਸਨ । ਪਰ ਉਸ ਨੇ ਇੱਕ ਸੀਰੀਅਲ ‘ਚ ਰਾਧਾ ਦੀ ਭੂਮਿਕਾ ਨਿਭਾਈ ਸੀ, ਜਿਸ ਨੇ ਉਸ ਨੂੰ ਘਰ ਘਰ ‘ਚ ਪਛਾਣ ਦਿਵਾਈ ਸੀ ।

Kalyani Kurale Jadhav image Source : Instagram

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੀ ਕਲਿਆਣੀ ਨੇ ਕੁਝ ਦਿਨ ਪਹਿਲਾਂ ਹੀ ‘ਪ੍ਰੇਮਾਚੀ ਭਾਕਰੀ’ ਨਾਂਅ ਦਾ ਹੋਟਲ ਵੀ ਸ਼ੁਰੂ ਕੀਤਾ ਸੀ । ਜਿਸ ਸਮੇਂ ਅਦਾਕਾਰਾ ਹਾਦਸੇ ਦੀ ਸ਼ਿਕਾਰ ਹੋਈ, ਉਸ ਸਮੇਂ ਉਹ ਇਸ ਹੋਟਲ ਤੋਂ ਬਾਹਰ ਨਿਕਲੀ ਹੀ ਸੀ ਕਿ ਕਿਸੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਉਸ ਦੀ ਮੌਤ ਹੋ ਗਈ ।

You may also like