ਗੋਰੀ ਨੇ ਠੁਕਰਾਇਆ ਦੀਪ ਸਮਰ ਦਾ ਪਿਆਰ ਤਾਂ ਸਮਝ ਆਈ ਸੋਹਣੀ ਸੂਰਤ ਦੀ 

Written by  Shaminder   |  October 22nd 2018 12:15 PM  |  Updated: October 22nd 2018 12:15 PM

ਗੋਰੀ ਨੇ ਠੁਕਰਾਇਆ ਦੀਪ ਸਮਰ ਦਾ ਪਿਆਰ ਤਾਂ ਸਮਝ ਆਈ ਸੋਹਣੀ ਸੂਰਤ ਦੀ 

ਦੀਪ ਸਮਰ ਦਾ ਗੀਤ 'ਮਸ਼ਹੂਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਮਨ ਵੜੈਚ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜੀ ਸਕਿੱਲ ਨੇ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਕਈਆਂ ਲੋਕਾਂ ਨੂੰ ਸਿਰਫ ਗੋਰੇ ਰੰਗ ਦਾ ਕਰੇਜ਼ ਹੁੰਦਾ ਹੈ ਅਤੇ ਕਈ ਵਾਰ ਇਸ ਗੋਰੇ ਕਾਲੇ ਦੇ ਚੱਕਰ 'ਚ ਇਨਸਾਨ ਆਪਣੇ ਅਸਲੀ ਹੀਰੇ ਵਰਗੇ ਦੋਸਤਾਂ ਨੂੰ ਗੁਆ ਬੈਠਦਾ ਹੈ । ਪਰ ਅਸਲ ਅਤੇ ਸੱਚੇ ਦੋਸਤਾਂ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਇਨਸਾਨ 'ਤੇ ਕੋਈ ਭੀੜ ਬਣਦੀ ਹੈ ਜਾਂ ਕੋਈ ਔਖਾ ਸਮਾਂ ਆਉਂਦਾ ਹੈ ।

ਹੋਰ ਵੇਖੋ : ‘ਆਪਣਾ ਪੰਜਾਬ ਹੋਵੇ’ ਵਰਗੇ ਲੋਕ ਗੀਤਾਂ ਨਾਲ ਗੁਰਦਾਸ ਮਾਨ ਨੇ ਸਿਡਨੀ ‘ਚ ਪਾਈਆਂ ਧਮਾਲਾਂ2018/

 

ਅਜਿਹੇ ਸਮੇਂ 'ਚ ਅਜਿਹੇ ਲੋਕ ਜੋ ਸਿਰਫ ਸੂਰਤ ਤੋਂ ਸੋਹਣੇ ਹੁੰਦੇ ਨੇ ਪਰ ਸੀਰਤ ਤੋਂ ਨਹੀਂ ਆਪਣਾ ਅਸਲ ਰੂਪ ਵਿਖਉਂਦੇ ਨੇ ਤਾਂ ਸਾਰੀ ਅਸਲੀਅਤ ਸਾਹਮਣੇ ਆ ਜਾਂਦੀ ਹੈ । ਫਿਰ ਅਹਿਸਾਸ ਹੁੰਦਾ ਹੈ ਇਨਸਾਨ ਨੂੰ ਆਪਣੀ ਗਲਤੀ ਦਾ । ਕਿਉਂਕਿ ਜੋ ਸਿਰਫ ਸੂਰਤ ਦੇ ਸੋਹਣੇ ਹੁੰਦੇ ਨੇ ਜ਼ਰੂਰੀ ਨਹੀਂ ਕਿ ਉਹ ਸੀਰਤ ਦੇ ਵੀ ਸੋਹਣੇ ਹੋਣ । ਇਸ ਗੀਤ 'ਚ ਦੀਪ ਸਮਰ ਨੇ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੋ ਇਨਸਾਨ ਸਿਰਫ ਸੂਰਤ ਦਾ ਸੋਹਣਾ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹ ਹਰ ਪੱੱਖੋਂ ਸੋਹਣਾ ਹੀ ਹੋਵੇ । ਜੇਕਰ ਗੀਤ ਦੇ ਫਿਲਮਾਂਕਣ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਬਹੁਤ ਹੀ ਵਧੀਆ ਲੋਕੇਸ਼ਨ ਤੇ ਫਿਲਮਾਇਆ ਗਿਆ ਹੈ । ਸਟੋਰੀਲਾਇਨ ਦੀ ਗੱਲ ਕੀਤੀ ਜਾਵੇ ਤਾਂ ਗਾਣੇ ਦੇ ਡਾਈਰੈਕਟਰ ਨੇ ਬਹੁਤ ਘੱਟ ਸਮੇਂ ਵਿੱਚ ਪੁਰੀ ਕਹਾਣੀ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network