'ਆਪਣਾ ਪੰਜਾਬ ਹੋਵੇ' ਵਰਗੇ ਲੋਕ ਗੀਤਾਂ ਨਾਲ ਗੁਰਦਾਸ ਮਾਨ ਨੇ ਸਿਡਨੀ 'ਚ ਪਾਈਆਂ ਧਮਾਲਾਂ

Written by  Gourav Kochhar   |  June 04th 2018 06:17 AM  |  Updated: June 04th 2018 06:17 AM

'ਆਪਣਾ ਪੰਜਾਬ ਹੋਵੇ' ਵਰਗੇ ਲੋਕ ਗੀਤਾਂ ਨਾਲ ਗੁਰਦਾਸ ਮਾਨ ਨੇ ਸਿਡਨੀ 'ਚ ਪਾਈਆਂ ਧਮਾਲਾਂ

ਬੀਤੇ ਸ਼ਨੀਵਾਰ ਸਿਡਨੀ ਦੇ ਵਿਟਲਮ ਲੇਸਰ ਸੈਂਟਰ, ਲਿਵਰਪੂਲ ਸਿਡਨੀ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਲਾਈਵ ਸ਼ੋਅ ਕਰਵਾਇਆ ਗਿਆ, ਜੋ ਕਿ ਪੰਜਾਬੀਆਂ ਦੇ ਦਿਲਾਂ 'ਤੇ ਯਾਦਗਾਰੀ ਛਾਪ ਛੱਡਦਾ ਹੋਇਆ ਸਫ਼ਲ ਹੋ ਨਿਬੜਿਆ। ਇਹ ਸ਼ੋਅ ਜਤਿੰਦਰ ਵਿੱਕੀ, ਹਰਪ੍ਰੀਤ ਸਾਹਨੀ (ਸੀਗ ਪ੍ਰੋਡਕਸ਼ਨ), ਡਾ. ਰਮਨ ਔਲ਼ਖ ਤੇ ਡਾ. ਸਮਰੀਨ ਕੌਰ (ਵਿਨਿੰਗ ਸਮਾਈਲ ਡੈਂਟਲ ਸਰਜਰੀ), ਰਾਜ ਚੌਹਾਨ, ਅਮਿਤ ਚੌਹਾਨ ਡਰਾਈ ਟਿਕਟਸ ਤੇ ਉਨ੍ਹਾਂ ਦੇ ਸਹਿਯੋਗੀਆਂ ਵਲੋਂ ਕਰਵਾਇਆ ਗਿਆ। ਮਿੱਥੇ ਸਮੇਂ ਤੋਂ ਕੁਝ ਦੇਰੀ ਤੋਂ ਬਾਅਦ ਸ਼ੁਰੂ ਹੋਏ ਇਸ ਸ਼ੋਅ 'ਚ ਜਦੋਂ ਪੰਜਾਬੀਆਂ ਦੇ ਹਰਮਨ ਪਿਆਰੇ ਗਾਇਕ ਗੁਰਦਾਸ ਮਾਨ gurdas maan ਸਟੇਜ 'ਤੇ ਆਏ ਤਾਂ ਦਰਸ਼ਕਾਂ ਨੇ ਤਾੜੀਆਂ ਮਾਰ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ। ਗੁਰਦਾਸ ਮਾਨ ਨੇ ਵੀ ਦਰਸ਼ਕਾਂ ਦਾ ਸਵਾਗਤ ਕਰਦਿਆਂ ਭਗਤੀ ਗੀਤ 'ਮੇਰੀ ਰੱਖਿਓ ਲਾਜ ਗੁਰੂਦੇਵ' ਨਾਲ ਸ਼ੋਅ ਦਾ ਆਗਾਜ਼ ਕੀਤਾ। ਇਸ ਉਪਰੰਤ ਆਪਣੇ ਪ੍ਰਸਿੱਧ ਗੀਤ 'ਰੋਟੀ', 'ਛੱਲਾ', 'ਕੀ ਬਣੂ ਦੁਨੀਆ ਦਾ', 'ਹੀਰ' ਗਾਏ।

Gurdas Maan

ਜਦੋਂ ਗੁਰਦਾਸ ਮਾਨ gurdas maan ਨੇ ਗੀਤ 'ਆਪਣਾ ਪੰਜਾਬ ਹੋਵੇ' ਗਾਇਆ ਤਾਂ ਦਰਸ਼ਕ ਇਸ ਗਾਣੇ 'ਤੇ ਥਿਰਕਦੇ ਨਜ਼ਰ ਆਏ। ਇਸ ਦੌਰਾਨ ਸਿਡਨੀ ਪੂਰੀ ਤਰਾਂ ਨਾਲ ਪੰਜਾਬੀਅਤ ਰੰਗ 'ਚ ਰੰਗਾ ਗਿਆ। ਗੁਰਦਾਸ ਮਾਨ ਨੇ ਲੋਕ ਗੀਤ ਗਾ ਕੇ ਆਪਣੀ ਪੁਖ਼ਤਾ ਗਾਇਕੀ ਦਾ ਲੋਹਾ ਮੰਨਵਾਇਆ। ਸ਼ੋਅ ਦੌਰਾਨ ਪੰਜਾਬ ਦੇ ਉੱਘੇ ਹਾਸ-ਰਸ ਕਲਾਕਾਰ ਪੱਕ-ਪੱਕ ਦੀਪਕ ਨੇ ਵੀ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ। ਪੱਕ-ਪੱਕ ਦੀਪਕ ਦੀਆਂ ਸਕਿੱਟਾਂ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਢਿੱਡੀਂ ਪੀੜਾਂ ਪਾ ਦਿੱਤੀਆਂ। ਸ਼ੋਅ ਦੌਰਾਨ ਆਰਗੇਨਾਈਜ਼ਰਾਂ ਵਲੋਂ ਗੁਰਦਾਸ ਮਾਨ ਦੀ ਆਉਣ ਵਾਲੀ ਪੰਜਾਬੀ ਫ਼ਿਲਮ 'ਨਨਕਾਣਾ' ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ, ਜੋ ਕਿ ਇਕ ਛੋਟੇ ਬੱਚੇ ਦੀ ਕਹਾਣੀ ਹੈ। ਉਕਤ ਫ਼ਿਲਮ 'ਚ ਬੱਚੇ ਦਾ ਨਾਮ ਨਨਕਾਣਾ ਹੋਵੇਗਾ।

Gurdas Maan

ਗੁਰਦਾਸ ਮਾਨ ਦੇ ਸਿਡਨੀ ਸ਼ੋਅ 'ਚ ਤਕਰੀਬਨ 2-3 ਹਜ਼ਾਰ ਦਰਸ਼ਕਾਂ ਦਾ ਰਿਕਾਰਡ ਇਕੱਠ ਹੋਇਆ। ਸ਼ੋਅ ਦੇ ਅਖੀਰ 'ਚ ਗੁਰਦਾਸ ਮਾਨ ਦੀ ਬੋਲੀਆਂ ਦੀ ਪੇਸ਼ਕਾਰੀ ਪ੍ਰੋਗਰਾਮ ਨੂੰ ਸਿਖਰ 'ਤੇ ਲੈ ਗਈ। ਗੁਰਦਾਸ ਮਾਨ ਦੇ ਇਸ ਸ਼ੋਅ 'ਚ ਦਰਸ਼ਕ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਹੁਮ-ਹੁਮਾ ਕੇ ਪਹੁੰਚੇ, ਜੋ ਇਹ ਦਰਸਾਉਂਦਾ ਹੈ ਕਿ ਦਰਸ਼ਕ ਅੱਜ ਵੀ ਲੋਕ ਗੀਤ, ਅਰਥਪੂਰਨ, ਸਾਫ਼-ਸੁਥਰੀ ਤੇ ਮਿਆਰੀ ਗਾਇਕੀ ਸੁਣਨਾ ਪਸੰਦ ਕਰਦੇ ਹਨ। ਜ਼ਿਕਰਯੋਗ ਹੈ ਕਿ ਤਕਰੀਬਨ ਚਾਰ ਸਾਲ ਦੇ ਲੰਮੇ ਵਕਫ਼ੇ ਬਾਅਦ ਸਿਡਨੀ 'ਚ ਪੇਸ਼ਕਾਰੀ ਕਰ ਰਹੇ ਗੁਰਦਾਸ ਮਾਨ ਨੂੰ ਸੁਣਨ ਹਜ਼ਾਰਾਂ ਦੀ ਗਿਣਤੀ 'ਚ ਦਰਸ਼ਕ ਪਹੁੰਚੇ। ਗੁਰਦਾਸ ਮਾਨ gurdas maan ਦੇ ਪ੍ਰੋਗਰਾਮ ਨੂੰ ਦੇਵ ਸਿੱਧੂ ਰਾਬਤਾ ਰੇਡੀਓ ਵਲੋਂ ਲਾਈਵ ਆਪਣੇ ਚੈਨਲ 'ਤੇ ਚਲਾਇਆ ਗਿਆ, ਤਾਂ ਜੋ ਜਿਹੜੇ ਪੰਜਾਬੀ ਇਸ ਸ਼ੋਅ 'ਚ ਕਿਸੇ ਕਾਰਨ ਕਰਕੇ ਨਹੀਂ ਪੁੱਜ ਸਕੇ, ਉਹ ਲਾਈਵ ਇਸ ਪ੍ਰੋਗਰਾਮ ਦਾ ਆਨੰਦ ਮਾਣ ਸਕਣ।

Live Concert Video:

https://www.instagram.com/p/Bjl0-mClU9Q/

ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪਰਮ ਵਲੋਂ ਬਾਖੂਬੀ ਨਿਭਾਈ ਗਈ। ਇੰਟਰਨੈਸ਼ਨਲ ਪ੍ਰੋਮੋਟਰ ਨਿਰਮਲ ਧਾਲੀਵਾਲ ਨੇ ਵੀ ਸ਼ੋਅ 'ਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ। ਸ਼ੋਅ ਦੇ ਆਰਗੇਨਾਈਜ਼ਰਸ ਵਲੋਂ ਸ਼ੋਅ ਦੇ ਪ੍ਰਬੰਧ ਬਹੁਤ ਹੀ ਵਧੀਆ ਤੇ ਪੁਖ਼ਤਾ ਕੀਤੇ ਗਏ ਸਨ। ਇਸ gurdas maan ਸ਼ੋਅ ਨੂੰ ਸਫਲ ਬਣਾਉਣ ਲਈ ਦੇਵ ਸਿੱਧੂ (ਰਾਬਤਾ ਰੇਡੀਓ), ਡਾ. ਜਗਵਿੰਦਰ ਵਿਰਕ, ਨਵਰਾਜ ਔਜਲਾ, ਕਮਲ ਬੈਂਸ, ਹਰਿੰਦਰ ਸੈਣੀ, ਗੈਰੀ ਔਲ਼ਖ, ਗੁਰਪਿੰਦਰ ਲਾਲੀ, ਸੁਖਜਿੰਦਰ ਸ਼ਰਮਾ ਸਮੇਤ ਅਨੇਕਾਂ ਸਹਿਯੋਗੀਆਂ ਦਾ ਯੋਗਦਾਨ ਰਿਹਾ। ਅੰਤ 'ਚ ਪ੍ਰਬੰਧਕਾਂ ਵਲੋਂ ਆਏ ਹੋਏ ਸਾਰੇ ਹੀ ਮਹਿਮਾਨਾਂ, ਮੇਲਾ ਸਹਿਯੋਗੀਆਂ, ਦਰਸ਼ਕਾਂ ਤੇ ਮੀਡੀਆ ਦਾ ਧੰਨਵਾਦ ਕੀਤਾ ਗਿਆ।

Gurdas Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network