ਸੁਖਜਿੰਦਰ ਯਮਲਾ ਦਾ ਨਵਾਂ ਗੀਤ ਪੀਟੀਸੀ ਸਟੂਡੀਓ ਵੱਲੋਂ ਕੀਤਾ ਗਿਆ ਰਿਲੀਜ਼ 

Written by  Shaminder   |  April 12th 2019 12:10 PM  |  Updated: April 12th 2019 12:10 PM

ਸੁਖਜਿੰਦਰ ਯਮਲਾ ਦਾ ਨਵਾਂ ਗੀਤ ਪੀਟੀਸੀ ਸਟੂਡੀਓ ਵੱਲੋਂ ਕੀਤਾ ਗਿਆ ਰਿਲੀਜ਼ 

ਸੁਖਜਿੰਦਰ ਯਮਲਾ ਦਾ ਨਵਾਂ ਗੀਤ 'ਮਸਤ ਸ਼ਰਾਬੀ' ਰਿਲੀਜ਼ ਹੋ ਚੁੱਕਿਆ ਹੈ ।ਪੀਟੀਸੀ ਰਿਕਾਰਡਸ ਅਤੇ ਪੀਟੀਸੀ ਸਟੂਡੀਓ ਵੱਲੋਂ ਰਿਲੀਜ਼ ਕੀਤੇ ਗਏ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਸੁਖਜਿੰਦਰ ਯਮਲਾ ਨੇ ਆਪਣੀ ਬਹੁਤ ਹੀ ਖੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ ਜਦਕਿ ਮਿਊਜ਼ਿਕ ਦਿੱਤਾ ਹੈ ਤੇਜਵੰਤ ਕਿੱਟੂ ਨੇ ।

ਹੋਰ ਵੇਖੋ :ਸੁਖਜਿੰਦਰ ਯਮਲਾ ਨੂੰ ਲੱਗ ਗਿਆ ਹੈ ਕਿਹੜਾ ਰੋਗ ,ਵੇਖੋ ਵੀਡਿਓ

sukhjinder yamla sukhjinder yamla

ਇਸ ਗੀਤ 'ਚ ਸੁਖਜਿੰਦਰ ਯਮਲਾ ਨੇ ਮਸਤ ਸ਼ਰਾਬੀ ਦੀ ਗੱਲ ਕੀਤੀ ਹੈ ।ਪਰ ਇਸ ਗੀਤ 'ਚ ਉਨ੍ਹਾਂ ਨੇ ਦੁਨਿਆਵੀ ਨਸ਼ੇ ਦੀ ਨਹੀਂ ਬਲਕਿ ਇਸ਼ਕ ਹਕੀਕੀ ਦੀ ਗੱਲ ਕੀਤੀ ਹੈ । ਜਿਸ ਦਾ ਨਸ਼ਾ ਹਮੇਸ਼ਾ ਇਨਸਾਨ 'ਤੇ ਹਾਵੀ ਰਹਿੰਦਾ ਹੈ ।

ਹੋਰ ਵੇਖੋ: ਪੀਟੀਸੀ ਸਟੂਡਿਓ ਵੱਲੋਂ ਨਵੇਂ ਸਾਲ ਦੀ ਆਮਦ ‘ਤੇ ਗਾਇਕ ਪੇਸ਼ ਕਰਨਗੇ ਰੰਗਾਰੰਗ ਪ੍ਰੋਗਰਾਮ

https://www.youtube.com/watch?v=7JOEpJzgKnw

ਦੱਸ ਦਈਏ ਕਿ ਸੁਖਜਿੰਦਰ ਯਮਲਾ ਨੇ ਇਸ ਤੋਂ ਪਹਿਲਾਂ ਵੀ ਪੀਟੀਸੀ ਸਟੂਡੀਓ ਵੱਲੋਂ ਗਾਣਾ ਰਿਲੀਜ਼ ਕੀਤਾ ਗਿਆ ਸੀ,ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਪੀਟੀਸੀ ਸਟੂਡੀਓ ਵੱਲੋਂ ਹਰ ਹਫ਼ਤੇ ਦੋ ਗੀਤ ਰਿਲੀਜ਼ ਕੀਤੇ ਜਾਂਦੇ ਨੇ ਇੱਕ ਸੋਮਵਾਰ ਅਤੇ ਵੀਰਵਾਰ ਨੂੰ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network