ਗੁਰਲੇਜ ਅਖਤਰ ਦੇ ਭਰਾ ਦੇ ਵਿਆਹ ਵਿੱਚ ਮਾਸਟਰ ਸਲੀਮ ਤੇ ਫਿਰੋਜ਼ ਖ਼ਾਨ ਨੇ ਬੰਨਿਆ ਰੰਗ, ਦਾਨਵੀਰ ਨੇ ਮਾਮੇ ਦੇ ਵਿਆਹ ਵਿੱਚ ਭੰਗੜਾ ਪਾ ਕੇ ਪੱਟੀ ਧਰਤੀ

written by Rupinder Kaler | November 09, 2021 05:18pm

Gurlej Akhtar ਆਪਣੇ ਭਰਾ ਦੇ ਵਿਆਹ (Gurlej Akhtar brother) ਦੀਆਂ ਤਸਵੀਰਾਂ ਤੇ ਵੀਡੀਓ ਲਗਾਤਾਰ ਸ਼ੇਅਰ ਕਰ ਰਹੀ ਹੈ । ਹਾਲ ਹੀ ਵਿੱਚ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਨਜ਼ਰ ਆ ਰਹੇ ਹਨ । ਮਾਸਟਰ ਸਲੀਮ ਤੇ ਗਾਇਕ ਫਿਰੋਜ਼ ਖ਼ਾਨ ਨੇ ਇੱਕ ਤੋਂ ਬਾਅਦ ਇੱਕ ਗੀਤ ਗਾ ਕੇ ਇਸ ਵਿਆਹ ਵਿੱਚ ਖੂਬ ਰੰਗ ਬੰਨਿਆ । ਇਹੀ ਨਹੀਂ ਨਵ ਵਿਆਹੇ ਲਾੜੇ ਸ਼ਮਸ਼ਾਦ ਨੇ ਵੀ ਗੀਤ ਗਾ ਕੇ ਆਪਣੀ ਜੀਵਨ ਸੰਗਨੀ ਦਾ ਸਟੇਜ਼ ਤੇ ਸਵਾਗਤ ਕੀਤਾ ।

image From instagram

ਹੋਰ ਪੜ੍ਹੋ :

ਅਦਾਕਾਰਾ ਰੁਬੀਨਾ ਦਿਲੈਕ ਦੀ ਭੈਣ ਦੀ ਹੋਈ ਮੰਗਣੀ, ਅਦਾਕਾਰਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ

Gurlej Akhtar,,-min image From instagram

ਗੁਰਲੇਜ਼ ਅਖਤਰ ਦੇ ਬੇਟੇ ਦਾਨਵੀਰ ਨੇ ਆਪਣੇ ਮਾਮੇ ਦੇ ਵਿਆਹ ਵਿੱਚ ਖੂਬ ਭੰਗੜਾ ਪਾਇਆ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਲੇਜ ਅਖਤਰ ਵੱਲੋਂ ਸਾਂਝੇ ਕੀਤੇ ਇਸ ਵੀਡੀਓ ‘ਚ ਗਾਇਕਾ ਦਾ ਭਰਾ ਅਤੇ ਭਰਜਾਈ ਕੰਗਨਾ ਖੇਡਣ ਦੀ ਰਸਮ ਨਿਭਾ ਰਹੇ ਹਨ । ਇਸ ਵੀਡੀਓ ‘ਚ ਗਾਇਕਾ ਦਾ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ । ਗੁਰਲੇਜ ਅਖਤਰ ਦੀ ਭਾਬੀ ਨਵ-ਵਿਆਹੀ ਜੋੜੀ ਨੂੰ ਕੰਗਨਾ ਖਿਡਵਾਉਣ ਦੀ ਰਸਮ ਅਦਾ ਕਰਦੀ ਹੋਈ ਨਜ਼ਰ ਆ ਰਹੀ ਹੈ ।

 

View this post on Instagram

 

A post shared by Gurlej Akhtar (@gurlejakhtarmusic)

ਇਸ ਤੋਂ ਬਾਅਦ ਗਾਇਕਾ ਨੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਢੋਲਕੀ ਦੀ ਥਾਪ ‘ਤੇ ਗੀਤ ਗਾਉਂਦੀ ਹੋਈ ਦਿਖਾਈ ਦੇ ਰਹੀ ਹੈ ।ਇਸ ਤੋਂ ਇਲਾਵਾ ਗੁਰਲੇਜ ਅਖਤਰ ਦਾ ਪਤੀ ਕੁਲਵਿੰਦਰ ਕੈਲੀ, ਜੈਸਮੀਨ ਅਖਤਰ, ਦਾਨਵੀਰ ਸਿੰਘ ਅਤੇ ਗੁਰਲੇਜ ਅਖਤਰ ਦੇ ਮਾਤਾ ਜੀ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

You may also like