ਮਹਿਤਾਬ ਵਿਰਕ ਤੇ ਨਿਸ਼ਾ ਬਾਨੋ ਨੂੰ ਅਨੀਤਾ ਦੇਵਗਨ ਨਾਲ ਮਜ਼ਾਕ ਕਰਨਾ ਪਿਆ ਭਾਰੀ, ਗੰਨਿਆਂ ਨਾਲ ਹੀ ਭੰਨੇ ਦੋਵੇਂ ਗਾਇਕ, ਦੇਖੋ ਵੀਡੀਓ

written by Lajwinder kaur | October 22, 2019

ਪੰਜਾਬੀ ਗਾਇਕ ਮਹਿਤਾਬ ਵਿਰਕ ਜੋ ਕਿ ਇਨੀਂ ਦਿਨੀਂ ਆਪਣੀ ਡੈਬਿਊ ਫ਼ਿਲਮ ਦੇ ਸ਼ੂਟ ‘ਚ ਬਿਜ਼ੀ ਚੱਲ ਰਹੇ ਹਨ। ਪਰ ਫਿਰ ਵੀ ਉਹ ਆਪਣੇ ਲਈ ਮਸਤੀ ਕਰਨ ਦਾ ਟਾਈਮ ਕੱਢ ਹੀ ਲੈਂਦੇ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਸਾਥੀਆਂ ਦੇ ਨਾਲ ਮਸਤੀ ਕਰਦਿਆਂ ਦਾ ਵੀਡੀਓ ਸਾਂਝਾ ਕੀਤਾ ਹੈ।

 
View this post on Instagram
 

Masti time ????? With Mata @devgananita ? @nishabano ? @nimainsasskutni Worldwide release 2020 ?

A post shared by Mehtab Virk (ਮਹਿਤਾਬ ਵਿਰਕ) (@iammehtabvirk) on

ਹੋਰ ਵੇਖੋ:ਵੱਖਰਾ ਨਜ਼ਾਰਾ ਸ਼ਹਿਰ ਨਾਲੋਂ ਪਿੰਡਾਂ ਦਾ- ਜੱਸੀ ਗਿੱਲ ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਨਿਸ਼ਾ ਬਾਨੋ ਤੇ ਅਨੀਤਾ ਦੇਵਗਨ ਨਜ਼ਰ ਆ ਰਹੇ ਨੇ। ਪਰ ਗੰਨੇ ਚੂਪਦੇ ਹੋਏ ਜਦੋਂ ਦੋਵੇਂ ਗਾਇਕ ਅਨੀਤਾ ਦੇਵਗਨ ਨਾਲ ਮਜ਼ਾਕ ਕਰਦੇ ਨੇ ਤਾਂ ਉਨ੍ਹਾਂ ਨੂੰ ਇਹ ਮਜ਼ਾਕ ਕਿੰਨਾ ਕੁ ਭਾਰੀ ਪੈ ਜਾਂਦਾ ਹੈ, ਉਹ ਤੁਸੀਂ ਆਰਟੀਕਲ ‘ਚ ਦਿੱਤੇ ਵੀਡੀਓ ‘ਚ ਦੇਖ ਸਕਦੇ ਹੋ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ‘ਨੀ ਮੈਂ ਸੱਸ ਕੁੱਟਣੀ’ ਫ਼ਿਲਮ ਦੇ ਰਾਹੀਂ ਮਹਿਤਾਬ ਵਿਰਕ ਵੀ ਅਦਾਕਾਰੀ ‘ਚ ਕਦਮ ਰੱਖਣ ਜਾ ਰਹੇ ਹਨ। ਇਸ ਫ਼ਿਲਮ ਨੂੰ ਫ਼ਿਲਮ ਦਾ ਨਿਰਦੇਸ਼ਨ ਪ੍ਰਵੀਨ ਕੁਮਾਰ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਪੰਜਾਬੀ ਇੰਡਸਟਰੀ ਦੇ ਨਾਮਵਰ ਲੇਖ਼ਕ ਰਾਜੂ ਵਰਮਾ ਵੱਲੋਂ ਲਿਖੀ ਗਈ ਹੈ। ਇਹ ਫ਼ਿਲਮ ‘ਚ ਪੰਜਾਬੀ ਇੰਡਸਟਰੀ ਦੇ ਨਾਮੀ ਚਿਹਰੇ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਨਿਸ਼ਾ ਬਾਨੋ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਬਨਵੈਤ ਫ਼ਿਲਮਜ਼ ਦੇ ਬੈਨਰ ਹੇਠ ਫ਼ਿਲਮ ਰਿਲੀਜ਼ ਕੀਤੀ ਜਾਵੇਗੀ।

0 Comments
0

You may also like