ਇਨ੍ਹਾਂ ਸਰਦਾਰ ਬੱਚਿਆਂ ‘ਚੋਂ ਇੱਕ ਹੈ ਅੱਜ ਦਾ ਨਾਮੀ ਪੰਜਾਬੀ ਗਾਇਕ, ਕੀ ਤੁਸੀਂ ਪਹਿਚਾਣਿਆ? ਦੱਸੋ ਗਾਇਕ ਦਾ ਨਾਂਅ

Written by  Lajwinder kaur   |  November 16th 2021 10:59 AM  |  Updated: November 16th 2021 10:59 AM

ਇਨ੍ਹਾਂ ਸਰਦਾਰ ਬੱਚਿਆਂ ‘ਚੋਂ ਇੱਕ ਹੈ ਅੱਜ ਦਾ ਨਾਮੀ ਪੰਜਾਬੀ ਗਾਇਕ, ਕੀ ਤੁਸੀਂ ਪਹਿਚਾਣਿਆ? ਦੱਸੋ ਗਾਇਕ ਦਾ ਨਾਂਅ

ਸੋਸ਼ਲ ਮੀਡੀਆ ਉੱਤੇ ਮਨੋਰੰਜਨ ਜਗਤ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਅਤੇ ਬਚਪਨ ਦੀਆਂ ਤਸਵੀਰਾਂ ਅਕਸਰ ਹੀ ਖਿੱਚ ਦਾ ਕੇਂਦਰ ਰਹਿੰਦੀਆਂ ਹਨ। ਬਾਲੀਵੁੱਡ ਵਾਂਗ ਪਾਲੀਵੁੱਡ ਜਗਤ ‘ਚ ਵੀ ਗਾਇਕਾਂ ਦੀਆਂ ਬਚਪਨ ਦੀਆਂ ਤਸਵੀਰਾਂ ਖੂਬ ਪਸੰਦ ਕੀਤਾ ਜਾਂਦਾ ਹੈ। ਜੀ ਹਾਂ ਇਹ ਇੱਕ ਪੁਰਾਣੀ ਤਸਵੀਰ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਇਨ੍ਹਾਂ ਸਰਦਾਰ ਬੱਚਿਆਂ ‘ਚੋਂ ਇੱਕ ਬੱਚਾ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ।

inside image of mehtab virk childhood image

ਹੋਰ ਪੜ੍ਹੋ : ਬਾਲੀਵੁੱਡ ਐਕਟਰ Rajkummar Rao ਤੇ Patralekhaa ਦਾ ਹੋਇਆ ਵਿਆਹ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ 'ਤੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਪੰਜਾਬੀ ਸਿਤਾਰੇ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ, ਜੋ ਕਿ ਬਹੁਤ ਜਲਦ ਅਦਾਕਾਰੀ ਦੇ ਖੇਤਰ ਚ ਵੀ ਡੈਬਿਊ ਕਰਨ ਜਾ ਰਿਹਾ ਹੈ। ਜੀ ਹਾਂ ਇਸ ਤਸਵੀਰ ਚ ਇੱਕ ਸਰਦਾਰ ਬੱਚਾ ਹੋਰ ਕੋਈ ਨਹੀਂ ਸਗੋਂ ਮਹਿਤਾਬ ਵਿਰਕ Mehtab Virk ਹੈ। ਜੀ ਹਾਂ ਮਹਿਤਾਬ ਵਿਰਕ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ ਹੈ।

ਹੋਰ ਪੜ੍ਹੋ : ਅਦਾਕਾਰਾ ਨਿਸ਼ਾ ਬਾਨੋ ਅਤੇ ਗਾਇਕ ਸਮੀਰ ਮਾਹੀ ਵਿਆਹ ਦੇ ਬੰਧਨ ‘ਚ ਬੱਝੇ, ਤਸਵੀਰਾਂ ਕੀਤੀਆਂ ਸਾਂਝੀਆਂ ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਇਹ ਤਸਵੀਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਚਿਲਡਰਨ ਡੇਅ ਦੇ ਮੌਕੇ ‘ਤੇ ਉਨ੍ਹਾਂ ਨੇ ਆਪਣੇ ਬਚਪਨ ਦੀ ਇੱਕ ਤਸਵੀਰ (Childhood Pic) ਸਾਂਝੀ ਕਰਕੇ ਫੈਨਜ਼ ਨੂੰ ਪੁੱਛਿਆ ਸੀ ਕਿ ਦੱਸ ਤਾਂ ਕਿਹੜਾ ਬੱਚਾ ਮੈਂ ਹਾਂ । ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਤਸਵੀਰ ‘ਚ ਮਹਿਤਾਬ ਵਿਰਕ ਕਿਹੜਾ ਹੈ।

mehtab virk shared the releasing date of his debut movie ni main sass kuttani

ਜੇ ਗੱਲ ਕਰੀਏ ਮਹਿਤਾਬ ਵਿਰਕ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਹਨ। ਮਹਿਤਾਬ ਵਿਰਕ (Mehtab Virk ) ਜੋ ਕਿ ਫ਼ਿਲਮ ‘ਨੀ ਮੈਂ ਸੱਸ ਕੁੱਟਣੀ’ (Ni Main Sass Kuttni) ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਕਦਮ ਰੱਖਣ ਵਾਲੇ ਹਨ। ਜੀ ਹਾਂ ਇਸ ਫ਼ਿਲਮ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ ਇਹ ਫ਼ਿਲਮ ਅਗਲੇ ਸਾਲ 4 ਫਰਵਰੀ ਨੂੰ ਰਿਲੀਜ਼ ਹੋਵੇਗੀ।

 

 

View this post on Instagram

 

A post shared by Mehtab Virk (@iammehtabvirk)

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network