ਬਿਹਾਰ ਦੀ ਸੀਮਾ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ, ਕਿਹਾ ਇੱਕ ਨਹੀਂ ਦੋ ਪੈਰਾਂ ਨਾਲ ਸਕੂਲ ਜਾਏਗੀ ਸੀਮਾ

written by Pushp Raj | May 26, 2022

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਅਕਸਰ ਮੁਸੀਬਤ ਦੇ ਸਮੇਂ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਲਈ ਹੁਣ ਲੋਕ ਉਨ੍ਹਾਂ ਨੂੰ ਗਰੀਬਾਂ ਦਾ ਮਸੀਹਾ ਵੀ ਕਹਿੰਦੇ ਹਨ। ਇੱਕ ਵਾਰ ਫਿਰ ਸੋਨੂੰ ਸੂਦ ਬਿਹਾਰ ਧੀ ਸੀਮਾ ਦੀ ਮਦਦ ਲਈ ਅੱਗੇ ਆਏ ਹਨ। ਸੋਨੂੰ ਸੂਦ ਸੀਮਾ ਦੀ ਪੜ੍ਹਾਈ ਵਿੱਚ ਮਦਦ ਕਰਨਗੇ।

Image Source: Twitter

ਸੋਨੂੰ ਸੂਦ ਨੇ ਹੁਣ ਬਿਹਾਰ ਦੇ ਫਤਿਹਪੁਰ ਦੀ ਉਸ ਦਿਵਿਆਂਗ ਧੀ ਸੀਮਾ ਦੀ ਮਦਦ ਕੀਤੀ ਹੈ ਜੋ ਕਿ ਆਪਣੀ ਪੜ੍ਹਾਈ ਪੂਰੀ ਕਰਨ ਲਈ ਇਕ ਪੈਰ 'ਤੇ ਲਗਭਗ 1 ਕਿਲੋਮੀਟਰ ਪੈਦਲ ਚੱਲ ਕੇ ਸਕੂਲ ਜਾਂਦੀ ਹੈ। ਜਦੋਂ ਕੁੜੀ ਦੀ ਵੀਡੀਓ ਵਾਇਰਲ ਹੋਈ ਤਾਂ ਸੋਨੂੰ ਸੂਦ ਨੇ ਸੀਮਾ ਦੇ ਲਈ ਇੱਕ ਟਵੀਟ ਕੀਤਾ ।

ਸੋਨੂੰ ਸੂਦ ਨੇ ਸੀਮਾ ਦੀ ਮਦਦ ਦਾ ਹੱਥ ਵਧਾਇਆ ਹੈ। ਸੀਮਾ ਦੀ ਇਕ ਲੱਤ ਨਹੀਂ ਹੈ, ਪਰ ਪੜ੍ਹਾਈ ਦੀ ਇੱਛਾ ਅਜਿਹੀ ਹੈ ਕਿ ਉਹ ਇਕ ਲੱਤ 'ਤੇ ਸਕੂਲ ਜਾਂਦੀ ਹੈ। ਸੀਮਾ ਲਗਭਗ ਇੱਕ ਪੈਰ 'ਤੇ ਛਾਲ ਮਾਰ-ਮਾਰ ਕੇ ਇੱਕ ਕਿਲੋਮੀਟਰ ਦਾ ਰਸਤਾ ਤੈਅ ਕਰਦੀ ਹੈ।

Image Source: Twitter

ਜਦੋਂ ਸੋਨੂੰ ਸੂਦ ਨੇ ਬਿਹਾਰ ਦੀ ਧੀ ਦਾ ਜਜ਼ਬਾ ਦੇਖਿਆ ਤਾਂ ਉਹ ਉਸ ਦੀ ਮਦਦ ਨਾਲ ਆਪਣੇ ਆਪ ਨੂੰ ਰੋਕ ਨਹੀਂ ਸਕੇ। ਵੀਡੀਓ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਤੁਰੰਤ ਮਦਦ ਦਾ ਐਲਾਨ ਕੀਤਾ। ਸੋਨੂੰ ਸੂਦ ਨੇ ਆਪਣੇ ਟਵੀਟ 'ਚ ਲਿਖਿਆ, "ਹੁਣ ਉਹ ਇਕੱ ਨਹੀਂ, ਸਗੋਂ ਦੋਹਾਂ ਪੈਰਾਂ 'ਤੇ ਛਾਲ ਮਾਰ ਕੇ ਸਕੂਲ ਜਾਵੇਗੀ। ਮੈਂ ਟਿਕਟ ਭੇਜ ਰਿਹਾ ਹਾਂ, ਦੋਵਾਂ ਪੈਰਾਂ 'ਤੇ ਚੱਲਣ ਦਾ ਸਮਾਂ ਆ ਗਿਆ ਹੈ।"

ਦੱਸ ਦਈਏ ਕਿ ਬਿਹਾਰ ਦੇ ਜ਼ਿਲ੍ਹਾ ਜਮੂਈ ਦੇ ਖਹਿਰਾ ਬਲਾਕ ਦੇ ਪਿੰਡ ਫਤਿਹਪੁਰ ਵਿਖੇ ਰਹਿੰਦੀ ਹੈ। ਸੀਮਾ ਪਿੰਡ ਦੇ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦੀ ਹੈ। ਸੀਮਾ ਨੇ ਇੱਕ ਸੜਕ ਹਾਦਸੇ ਵਿੱਚ ਆਪਣਾ 1 ਪੈਰ ਗੁਆ ਦਿੱਤਾ। ਪਰਿਵਾਰ ਵਿੱਚ ਆਰਥਿਕ ਤੰਗੀ ਤੇ ਮੁਸ਼ਕਿਲ ਹਲਾਤਾਂ ਦੇ ਬਾਵਜੂਦ ਸੀਮਾ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਆਪਣੀ ਪੜ੍ਹਾਈ ਜਾਰੀ ਰੱਖੀ ਹੈ।

Image Source: Twitter

ਹੋਰ ਪੜ੍ਹੋ: ਨਹੀਂ ਵੇਖਿਆ ਹੋਵੇਗਾ ਅਜਿਹਾ ਜਜ਼ਬਾ, ਇਹ ਬੱਚੀ ਪੜ੍ਹਨ ਲਈ ਇੱਕ ਪੈਰ ਨਾਲ ਤੈਅ ਕਰਦੀ ਹੈ 1 ਕਿਲੋਮੀਟਰ ਦਾ ਸਫ਼ਰ

ਸੀਮਾ ਦੇ ਪਿਤਾ ਖੀਰਨ ਮਾਂਝੀ ਦੂਜੇ ਸ਼ਹਿਰ ਵਿੱਚ ਮਜ਼ਦੂਰ ਵਜੋਂ ਕੰਮ ਕਰਦੇ ਹਨ ਅਤੇ ਮਾਂ ਇੱਟਾਂ ਦੇ ਭੱਠੇ ਵਿੱਚ ਕੰਮ ਕਰਦੀ ਹੈ। ਸੀਮਾ ਭਵਿੱਖ ਵਿੱਚ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਇਸ ਲਈ ਲਗਨ ਨਾਲ ਪੜ੍ਹਾਈ ਕਰਨਾ ਚਾਹੁੰਦੀ ਹੈ। ਸੀਮਾ ਦੇ 5 ਭੈਣ-ਭਰਾ ਹਨ।

Image Source: Twitter

ਦੱਸ ਦੇਈਏ ਕਿ ਸੀਮਾ ਦੀ ਮਦਦ ਲਈ ਰਾਜ ਦੇ ਭਵਨ ਨਿਰਮਾਣ ਮੰਤਰੀ ਅਸ਼ੋਕ ਚੌਧਰੀ ਨੇ ਵੀ ਮਦਦ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮਹਾਵੀਰ ਚੌਧਰੀ ਟਰੱਸਟ ਹੁਣ ਜਮੂਈ ਜ਼ਿਲ੍ਹੇ ਦੇ ਖੈਰ ਬਲਾਕ ਦੇ ਪਿੰਡ ਫਤਿਹਪੁਰ ਦੀ ਰਹਿਣ ਵਾਲੀ ਹੋਣਹਾਰ ਲੜਕੀ ਸੀਮਾ ਦੇ ਸਹੀ ਇਲਾਜ ਦੀ ਜ਼ਿੰਮੇਵਾਰੀ ਚੁੱਕੇਗਾ।

You may also like