ਦੇਖੋ ਵੀਡੀਓ : ਮਿੱਕੀ ਸਿੰਘ ਤੇ ਜੋਨੀਤਾ ਗਾਂਧੀ ਦਾ ਨਵਾਂ ਗੀਤ ‘NA NA’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | August 17, 2021

ਗਾਇਕ ਮਿੱਕੀ ਸਿੰਘ (Mickey Singh) ਅਤੇ ਗਾਇਕਾ ਜੋਨੀਤਾ ਗਾਂਧੀ (Jonita Gandhi) ਦਾ ਨਵਾਂ ਗੀਤ ‘ਨਾ ਨਾ’ (NA NA) ਰਿਲੀਜ਼ ਹੋ ਚੁੱਕਿਆ ਹੈ। ਇਹ ਗੀਤ ਬੀਟ ਸੌਂਗ ਹੈ ਜਿਸ ਨੂੰ ਮਿੱਕੀ ਸਿੰਘ ਤੇ ਜੋਨੀਤਾ ਨੇ ਮਿਲਕੇ ਗਾਇਆ ਹੈ।

image of micky singh

ਹੋਰ ਪੜ੍ਹੋ : ਧਰਮਿੰਦਰ ਨੇ ਆਪਣੇ ਫ਼ਿਲਮੀ ਕਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਹੀਰੋਇਨ ਸ਼ਿਆਮਾ ਦੇ ਨਾਲ ਸ਼ੇਅਰ ਕੀਤੀ ਇਹ ਅਣਦੇਖੀ ਪੁਰਾਣੀ ਤਸਵੀਰ

ਹੋਰ ਪੜ੍ਹੋ : ‘Laaiyan Laaiyan’ ਗੀਤ ਹੋਇਆ ਰਿਲੀਜ਼, ਦਿਲ ਛੂਹ ਰਹੀ ਹੈ ਸਾਰਾ ਗੁਰਪਾਲ ਤੇ ਅਹਨ ਦੀ ਪਿਆਰੀ ਜਿਹੀ ਕਮਿਸਟਰੀ

inside imag eof jonita gandi

ਇਸ ਗੀਤ ਨੂੰ ਪੀਟੀਸੀ ਪੰਜਾਬੀ, ਪੀਟੀਸੀ ਚੱਕ ਦੇ ਤੇ ਪੀਟੀਸੀ ਮਿਊਜ਼ਿਕ ਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਹ ਗੀਤ ਹਰ ਇੱਕ ਨੂੰ ਨੱਚਣ ਨੂੰ ਮਜ਼ਬੂਰ ਕਰ ਰਿਹਾ ਹੈ। ਇਸ ਗੀਤ ਦੇ ਬੋਲ Mickey Singh, Charanpreet Singh, Jay Skilly, Jonita Gandhi ਨੇ ਮਿਲਕੇ ਲਿਖੇ ਨੇ। ਇਸ ਗੀਤ ਨੂੰ Dj Lyan ਅਤੇ ਮਿੱਕੀ ਸਿੰਘ ਨੇ ਮਿਊਜ਼ਿਕ ਦਿੱਤਾ ਹੈ। Jay Skilly ਨੇ ਇਸ ਮਿਊਜ਼ਿਕ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਸ ਗੀਤ ਨੂੰ Treehouse VHT ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਯੂ.ਐੱਸ.ਏ ‘ਚ ਰਹਿੰਦੇ ਪੰਜਾਬੀ ਗਾਇਕ ਮਿੱਕੀ ਸਿੰਘ ਜੋ ਕਿ ਇੱਕ ਅਮਰੀਕੀ ਗਾਇਕ, ਗੀਤਕਾਰ, ਪ੍ਰੋਡਿਊਸਰ ਤੇ ਡਾਂਸਰ ਨੇ। ਉਹ ਇਸ ਤੋਂ ਪਹਿਲਾਂ ਵੀ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਜੇ ਗੱਲ ਕਰੀਏ ਜੋਨੀਤਾ ਗਾਂਧੀ ਦੀ ਤਾਂ ਉਹ ਅੰਗਰੇਜ਼ੀ, ਹਿੰਦੀ, ਪੰਜਾਬੀ, ਤਾਮਿਲ, ਬੰਗਾਲੀ, ਤੇਲਗੂ ਅਤੇ ਕੰਨੜ ਵਿੱਚ ਗੀਤ ਗਾਉਂਦੀ ਹੈ ।

0 Comments
0

You may also like