ਗਾਇਕ ਮੀਕਾ ਸਿੰਘ ਨੇ ਮੁੰਬਈ 'ਚ ਸੜਕ ਕਿਨਾਰੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਵੰਡੇ ਨੋਟ, ਮੀਕਾ ਦਾ ਇਹ ਅੰਦਾਜ਼ ਲੋਕਾਂ ਨੂੰ ਆਇਆ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | February 18, 2022

ਮੀਕਾ ਸਿੰਘ Mika Singh ਅੱਜ ਇੱਕ ਸਫਲ ਗਾਇਕ ਹਨ । ਅੱਜ ਉਨ੍ਹਾਂ ਦਾ ਲਾਈਫ ਸਟਾਈਲ ਬਹੁਤ ਹਾਈ ਫਾਈ ਹੈ । ਵੱਡੀਆਂ ਗੱਡੀਆਂ, ਕਈ ਫਾਰਮ ਹਾਊਸ ਉਨ੍ਹਾਂ ਦੇ ਕੋਲ ਹਨ । ਇਸ ਕਾਮਯਾਬੀ ਦੇ ਪਿੱਛੇ ਗਾਇਕ ਦੇ ਪਰਿਵਾਰ ਦੀ ਸਖ਼ਤ ਮਿਹਨਤ ਹੈ । ਜਿਸ ਦੀ ਬਦੌਲਤ ਉਹ ਕਾਮਯਾਬ ਹੋਇਆ ਹੈ । ਉਨ੍ਹਾਂ ਕੋਲ ਲਗਜ਼ਰੀ ਕਾਰਾਂ ਦੀ ਵੱਡੀ ਕਲੈਕਸ਼ਨ ਹੈ, ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਕਰੋੜਾਂ ਦੀ ਪ੍ਰਾਪਰਟੀ ਵੀ ਹੈ । ਪਰ ਮੀਕਾ ਸਿੰਘ ਅਜੇ ਗਾਇਕ ਵੀ ਨੇ ਜੋ ਕਿ ਅਕਸਰ ਹੀ ਲੋੜਵੰਦ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ। ਹਾਲ ਹੀ ਚ ਸੋਸ਼ਲ ਮੀਡੀਆ ਉੱਤੇ ਮੀਕਾ ਸਿੰਘ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਮੁੰਬਈ 'ਚ ਸੜਕ ਕਿਨਾਰੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਨੋਟ ਵੰਡੇ ਹੋਏ ਨਜ਼ਰ ਆ ਰਹੇ ਨੇ।

ਹੋਰ ਪੜ੍ਹੋ : ਗੀਤਾ ਬਸਰਾ ਨੇ ਆਪਣੀ ਧੀ ਹਿਨਾਇਆ ਦੇ ਪਹਿਲੇ ਦਿਨ ਸਕੂਲ ਜਾਣ ਦੀ ਖੁਸ਼ੀ ਕੀਤੀ ਸਾਂਝੀ, ਕਿਹਾ- ‘ਦੋ ਸਾਲਾਂ ਤੋਂ ਇਸ ਦਿਨ ਦਾ ਕਰ ਰਹੇ ਸੀ ਇੰਤਜ਼ਾਰ’

Mika Singh pp-min Image From Instagram

 

ਵੀਡੀਓ ‘ਚ ਦੇਖ ਸਕਦੇ ਹੋ ਉਹ ਆਪਣੀ ਰੇਂਜ ਰੋਵਰ ‘ਚ ਬੈਠੇ ਹੋਏ ਨੇ ਤੇ ਸੜਕ ਤੇ ਭੀਖ ਮੰਗਣ ਵਾਲਿਆਂ ਨੂੰ ਨੋਟ ਵੰਡਣ ਲੱਗ ਜਾਂਦੇ ਨੇ। ਪ੍ਰਸ਼ੰਸਕਾਂ ਨੂੰ ਗਾਇਕ ਮੀਕਾ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਦੱਸ ਦਈਏ ਇਸ ਤੋਂ ਪਹਿਲਾਂ ਵੀ ਉਹ ਰਾਤ ਨੂੰ ਸਾਈਕਲ ਚਲਾਉਣ ਨਿਕਲੇ ਸੀ ਤੇ ਲੋੜਵੰਦ ਲੋਕਾਂ ਨੂੰ ਪੈਸੇ ਵੰਡਦੇ ਹੋਏ ਨਜ਼ਰ ਆਏ ਸੀ। ਕੋਰੋਨਾ ਕਾਲ ‘ਚ ਵੀ ਮੀਕਾ ਸਿੰਘ ਨੇ ਦਿਲ ਖੋਲ ਕੇ ਲੋਕਾਂ ਦੀ ਸੇਵਾ ਕੀਤੀ ਸੀ।

bollywood singer mika singh

ਹੋਰ ਪੜ੍ਹੋ : ਬੀਰ ਸਿੰਘ ਨੇ ਆਪਣੀ ਰੂਹਾਨੀ ਆਵਾਜ਼ ਦੇ ਨਾਲ ਦਰਸ਼ਕਾਂ ਨੂੰ ਕੀਤਾ ਭਾਵੁਕ, ਰਿਲੀਜ਼ ਹੋਇਆ ‘ਆਜਾ ਮੈਕਸੀਕੋ ਚੱਲੀਏ’ ਦਾ ਪਹਿਲਾ ਗੀਤ “ਸਫ਼ਰਾਂ ‘ਤੇ”

ਜੇ ਗੱਲ ਕਰੀਏ ਮੀਕਾ ਸਿੰਘ ਦੇ ਵਰਕ ਫਰੰਟ ਦੀ ਤਾਂ ਉਹ ਪਾਲੀਵੁੱਡ ਤੇ ਬਾਲੀਵੁੱਡ ਦੇ ਨਾਮੀ ਗਾਇਕ ਨੇ। ਦੱਸ ਦਈਏ ਉਨ੍ਹਾਂ ਦਾ ਅਸਲ ਨਾਂਅ ਅਮਰੀਕ ਸਿੰਘ ਹੈ । ਮੀਕਾ ਸਿੰਘ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਕਈ ਹਿੱਟ ਪੰਜਾਬੀ ਗੀਤ ਵੀ ਗਾਏ ਹਨ । ਉਹ ਸਲਮਾਨ ਖ਼ਾਨ, ਅਕਸ਼ੇ ਕੁਮਾਰ ਤੋਂ ਲੈ ਕੇ ਕਈ ਨਾਮੀ ਐਕਟਰਾਂ ਲਈ ਗੀਤ ਗਾ ਚੁੱਕੇ ਹਨ।

 

You may also like