ਦੋਸਤ ਦੇ ਜਨਮ ਦਿਨ 'ਤੇ ਪਹੁੰਚੇ ਮੀਕਾ ਸਿੰਘ
ਸੈਲੀਬਰੇਟੀ ਆਪਣੇ ਰੁੱਝੇ ਹੋਏ ਸਮੇਂ ਚੋਂ ਕੁਝ ਸਮਾਂ ਕੱਢ ਕੇ ਆਪਣੇ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਲਈ ਜ਼ਰੂਰ ਕੱਢਦੇ ਨੇ ਅਤੇ ਅਜਿਹੇ ਗਾਇਕਾਂ 'ਚ ਮੀਕਾ ਸਿੰਘ ਦਾ ਨਾਂਅ ਵੀ ਮੂਹਰਲੀ ਕਤਾਰ 'ਚ ਆਉਂਦਾ ਹੈ । ਉਨ੍ਹਾਂ ਦੇ ਦਿਨ ਦੀ ਰੁਟੀਨ ਭਾਵੇਂ ਕਿੰਨੀ ਵੀ ਰੁਝੇਵੇਂ ਭਰੀ ਕਿਉਂ ਨਾ ਹੋਵੇ ਆਪਣੇ ਦੋਸਤਾਂ ਲਈ ਉਹ ਸਮਾਂ ਕੱਢ ਹੀ ਲੈਂਦੇ ਨੇ । ਬੀਤੇ ਦਿਨ ਉਨ੍ਹਾਂ ਦੇ ਇੱਕ ਦੋਸਤ ਦਾ ਜਨਮ ਦਿਨ ਸੀ ਅਤੇ ਮੀਕਾ ਉਨ੍ਹਾਂ ਦੀ ਪਾਰਟੀ 'ਚ ਜਾਣਾ ਨਹੀਂ ਭੁੱਲੇ ਅਤੇ aਨ੍ਹਾਂ ਨੇ ਇਸ ਪਾਰਟੀ ਦਾ ਇੱਕ ਵੀਡਿਓ ਵੀ ਬਣਾਇਆ ।
ਹੋਰ ਵੇਖੋ : ਮੀਕਾ ਸਿੰਘ ‘ਨੱਚ ਬੇਬੀ’ ਨਾਲ ਪਾਉਣਗੇ ਧਮਾਲਾਂ, ਨਵੇਂ ਗੀਤ ਦਾ ਪੋਸਟਰ ਕੀਤਾ ਸਾਂਝਾ
https://www.instagram.com/p/Bnw8AxnFLvS/?hl=en&taken-by=mikasingh
ਗਾਇਕ ਮੀਕਾ ਸਿੰਘ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਆਪਣੇ ਕਿਸੇ ਦੋਸਤ ਨਾਲ ਬੈਠੇ ਨੇ ਅਤੇ ਉਨ੍ਹਾਂ ਦੇ ਜਨਮ ਦਿਨ ਦੀ ਖੁਸ਼ੀ ਮਨਾ ਰਹੇ ਨੇ । ਮੀਕਾ ਸਿੰਘ ਦੇ ਨਾਲ ਉਨ੍ਹਾਂ ਦੇ ਹੋਰ ਦੋਸਤ ਮਿੱਤਰ ਵੀ ਉੱਥੇ ਮੌਜੂਦ ਹਨ । ਮੀਕਾ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕਰਦੇ ਹੋਏ ਲਿਖਿਆ ਕਿ ਆਪਣੇ ਵੱਡੇ ਭਰਾ ਡਾ. ਚੀਮਾ ਦੇ ਜਨਮ ਦਿਨ 'ਤੇ ਬਹੁਤ-ਬਹੁਤ ਵਧਾਈ ।
ਉਹ ਆਪਣੇ ਦੋਸਤ ਤੋਂ ਗੀਤ ਸੁਣਦੇ ਵੀ ਨਜ਼ਰ ਆ ਰਹੇ ਨੇ । ਇਸ ਵੀਡਿਓ 'ਚ ਮੀਕਾ ਸਿੰਘ ਬਹੁਤ ਹੀ ਖੁਸ਼ ਵਿਖਾਈ ਦੇ ਰਹੇ ਨੇ । ਮੀਕਾ ਵਜੋਂ ਮਸ਼ਹੂਰ ਹੋਏ ਅਮਰੀਕ ਸਿੰਘ ਦਾ ਜਨਮ ਉੱਨੀ ਸੋ ਸਤੱਤਰ 'ਚ ਹੋਇਆ ਸੀ । ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਬੰਗਾਲੀ ਫਿਲਮਾਂ 'ਚ ਵੀ ਆਪਣੀ ਅਵਾਜ਼ ਦਿੱਤੀ ਹੈ ।ਪਾਲੀਵੁੱਡ ਦੇ ਨਾਲ –ਨਾਲ ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਹੈ ।