ਰਣਵੀਰ ਸਿੰਘ ਦੇ ਫੋਟੋਸ਼ੂਟ 'ਤੇ ਮਿਲਿੰਦ ਸੋਮਨ ਨੇ ਤੋੜੀ ਚੁੱਪ, ਕਿਹਾ- 'ਹੁਣ ਵੀ ਕੁਝ ਨਹੀਂ ਬਦਲਿਆ'

written by Pushp Raj | July 29, 2022

Milind Soman reacts On Ranveer Singh Photoshoot: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਬੋਲਡ ਫੋਟੋਸ਼ੂਟ ਦੇ ਕਾਰਨ ਰਣਵੀਰ ਸਿੰਘ ਖਿਲਾਫ ਪੁਲਿਸ ਕੇਸ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਮਸ਼ਹੂਰ ਮਾਡਲ ਅਤੇ ਐਕਟਰ ਮਿਲਿੰਦ ਸੋਮਨ ਨੇ ਆਪਣਾ ਰਿਐਕਸ਼ਨ ਦਿੱਤਾ ਹੈ।

Image source: Instagram

ਹੁਣ ਮਸ਼ਹੂਰ ਮਾਡਲ ਅਤੇ ਐਕਟਰ ਮਿਲਿੰਦ ਸੋਮਨ ਨੇ ਰਣਵੀਰ ਦੇ ਇਸ ਫੋਟੋਸ਼ੂਟ ਨੂੰ ਲੈ ਕੇ ਆਪਣੀ ਚੁੱਪੀ ਤੋੜੀ ਹੈ। ਅਸਲ 'ਚ ਰਣਵੀਰ ਦੀ ਤਰ੍ਹਾਂ ਇੱਕ ਫੋਟੋਸ਼ੂਟ ਲਈ ਮਿਲਿੰਦ ਦਾ ਨਾਂਅ ਵੀ ਕਾਫੀ ਉਛਾਲਿਆ ਗਿਆ ਸੀ।

ਰਣਵੀਰ ਸਿੰਘ ਵੱਲੋਂ ਇੱਕ ਮੈਗਜ਼ੀਨ ਲਈ ਕਰਵਾਏ ਗਏ ਤਾਜ਼ਾ ਫੋਟੋਸ਼ੂਟ ਕਾਰਨ ਦੇਸ਼ ਦੇ ਸਾਰੇ ਸੂਬਿਆਂ 'ਚ ਭਾਰੀ ਰੋਸ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਕਈ ਮਸ਼ਹੂਰ ਹਸਤੀਆਂ ਵੀ ਇਸ ਮਾਮਲੇ 'ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਹਨ। ਇਸ ਦੌਰਾਨ ਹਾਲ ਹੀ 'ਚ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਮਿਲਿੰਦ ਸੋਮਨ ਨੇ ਰਣਵੀਰ ਸਿੰਘ ਦੇ ਫੋਟੋਸ਼ੂਟ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

Image source: Instagram

ਮਿਲਿੰਦ ਸੋਮਨ ਨੇ ਕਿਹਾ ਹੈ- ''ਅਜੇ ਵੀ ਕੁਝ ਨਹੀਂ ਬਦਲਿਆ ਹੈ। ਉਸ ਸਮੇਂ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਗਿਆ ਸੀ ਤੇ ਅੱਜ ਵੀ ਉਹੀ ਹਾਲ ਹੋ ਰਿਹਾ ਹੈ। ਪੁਰਾਣੇ ਜ਼ਮਾਨੇ ਤੋਂ, ਲੋਕ ਇਸ ਬਾਰੇ ਬਹਿਸ ਕਰਦੇ ਆ ਰਹੇ ਹਨ ਕਿ ਉਹ ਕੀ ਪਸੰਦ ਕਰਦੇ ਹਨ ਅਤੇ ਕੀ ਨਹੀਂ। ਮਿਲਿੰਦ ਸੋਮਨ ਨੇ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਖੁਜਰਾਹੋ ਦੀ ਨੱਕਾਸ਼ੀ ਦੌਰਾਨ ਵੀ ਇਸ ਦਾ ਵਿਰੋਧ ਕੀਤਾ ਗਿਆ ਸੀ, ਪਰ ਅੱਜ ਹਰ ਕੋਈ ਇਸ ਦੀ ਪ੍ਰਸ਼ੰਸਾ ਕਰਦਾ ਹੈ ਅਤੇ ਇਸ ਨੂੰ ਭਾਰਤੀ ਸੱਭਿਆਚਾਰ ਦਾ ਹਿੱਸਾ ਬਣਾ ਦਿੰਦਾ ਹੈ, ਪਰ ਇਸ ਸਮੇਂ ਹਰ ਕੋਈ ਸੋਸ਼ਲ ਮੀਡੀਆ ਰਾਹੀਂ ਆਪਣੀ ਰਾਏ ਜ਼ਾਹਰ ਕਰ ਰਿਹਾ ਹੈ।"

Image source: Instagram

ਹੋਰ ਪੜ੍ਹੋ: ਮੁੰਬਈ ਦੀ ਲੋਕਲ ਟ੍ਰੇਨ 'ਚ ਸਫ਼ਰ ਕਰਦੇ ਨਜ਼ਰ ਆਏ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ, ਵੇਖੋ ਵੀਡੀਓ

ਮਿਲਿੰਦ ਸੋਮਨ ਦੀ ਫੋਟੋ ਨੂੰ ਲੈ ਕੇ ਵੀ ਹੋਇਆ ਵਿਵਾਦ
ਦੱਸਣਯੋਗ ਹੈ ਕਿ 14 ਸਾਲ ਪਹਿਲਾਂ ਮਿਲਿੰਦ ਸੋਮਨ ਨੇ ਆਪਣੀ ਗਰਲਫ੍ਰੈਂਡ ਮਧੂ ਸਪਰੇ ਨਾਲ ਅਜਿਹਾ ਫੋਟੋਸ਼ੂਟ ਕਰਵਾਇਆ ਸੀ। ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ। ਉਸ ਫੋਟੋਸ਼ੂਟ ਲਈ ਮਿਲਿੰਦ ਸੋਮਨ ਅਤੇ ਮਧੂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤਹਿਤ ਮਿਲਿੰਦ ਅਤੇ ਉਸ ਦੀ ਪ੍ਰੇਮਿਕਾ ਨੂੰ ਇਸ ਕੇਸ ਤੋਂ ਛੁਟਕਾਰਾ ਪਾਉਣ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ। ਅਜਿਹੇ 'ਚ ਰਣਵੀਰ ਸਿੰਘ 'ਤੇ ਤਾਜ਼ਾ ਫੋਟੋ ਖਿੱਚ ਕੇ ਔਰਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

You may also like