ਮੁੰਬਈ ਦੀ ਲੋਕਲ ਟ੍ਰੇਨ 'ਚ ਸਫ਼ਰ ਕਰਦੇ ਨਜ਼ਰ ਆਏ ਵਿਜੇ ਦੇਵਰਕੋਂਡਾ ਤੇ ਅਨਨਿਆ ਪਾਂਡੇ, ਵੇਖੋ ਵੀਡੀਓ

written by Pushp Raj | July 29, 2022

Vijay Deverakonda and Ananya pandey in Mumbai local : ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਆਪਣੀ ਆਉਣ ਵਾਲੀ ਫਿਲਮ ਲਾਈਗਰ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਹੀ ਵਿੱਚ ਫ਼ਿਲਮ 'ਲਾਈਗਰ' ਦੇ ਟ੍ਰੇਲਰ ਲਾਂਚ ਦੌਰਾਨ ਵਿਜੇ ਨੂੰ ਚੱਪਲਾਂ ਵਿੱਚ ਵੇਖਿਆ ਗਿਆ ਸੀ, ਹੁਣ ਸੋਸ਼ਲ ਮੀਡੀਆ 'ਤੇ ਵਿਜੇ ਤੇ ਅਨਨਿਆ ਪਾਂਡੇ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵਿੱਚ ਦੋਵੇਂ ਕਲਾਕਾਰ ਮੁੰਬਈ ਦੀ ਲੋਕਲ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ।

Image source: Instagram

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਫ਼ਿਲਮ ਲਾਈਗਰ ਦਾ ਟ੍ਰੇਲਰ ਲਾਂਚ ਹੋਇਆ ਹੈ ਅਤੇ ਇਸ ਦੇ ਨਾਲ ਹੀ ਅੱਜ ਇਸ ਫਿਲਮ ਦਾ ਦੂਜਾ ਗੀਤ 'ਵਾਟ ਲਗਾ ਦੇਂਗੇ' ਰਿਲੀਜ਼ ਹੋਇਆ ਹੈ। ਦਰਸ਼ਕਾਂ ਵੱਲੋਂ ਫ਼ਿਲਮ ਦੇ ਗੀਤਾਂ ਤੇ ਟ੍ਰੇਲਰ ਨੂੰ ਕਾਫੀ ਪਿਆਰ ਮਿਲ ਰਿਹਾ ਹੈ।

ਇਸ ਫਿਲਮ ਦੇ ਨਾਲ ਵਿਜੇ ਬਾਲੀਵੁੱਡ ਦੇ ਵਿੱਚ ਆਪਣਾ ਪਹਿਲਾ ਡੈਬਿਊ ਕਰਨ ਜਾ ਰਹੇ ਹਨ। ਇਸ ਦੇ ਲਈ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਪੂਰੇ ਉਤਸ਼ਾਹ ਨਾਲ ਫਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ।

Image source: Instagram

ਹਾਲ ਹੀ ਵਿੱਚ ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵਿੱਚ ਦੋਵੇਂ ਕਲਾਕਾਰ ਮੁੰਬਈ ਦੀ ਲੋਕਲ ਟ੍ਰੇਨ ਵਿੱਚ ਸਫ਼ਰ ਕਰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਕਲਾਕਾਰਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਮੁੰਬਈ ਦੇ ਭਾਰੀ ਭਰਕਮ ਟ੍ਰੇਲਰ ਤੋਂ ਬੱਚ ਸਕਣ। ਆਮਤੌਰ 'ਤੇ ਬਾਲੀਵੁੱਡ ਸੈਲੇਬਸ ਆਪੋ-ਆਪਣੀ ਗੱਡੀਆਂ ਦੇ ਵਿੱਚ ਹੀ ਸਫ਼ਰ ਕਰਦੇ ਹਨ। ਹੁਣ ਦੋਹਾਂ ਦੀਆਂ ਤਸਵੀਰਾਂ ਤੇ ਮੁੰਬਈ ਲੋਕਲ ਟ੍ਰੇਨ ਦੇ ਸਫ਼ਰ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਇਸ ਵੀਡੀਓ ਦੇ ਵਿੱਚ ਯਾਤਰਾ ਤੋਂ ਪਹਿਲਾਂ ਵਿਜੇ ਅਤੇ ਅਨਨਿਆ ਪਾਂਡੇ ਪਲੇਟਫਾਰਮ 'ਤੇ ਬੈਠ ਕੇ ਟ੍ਰੇਨ ਦੀ ਉਡੀਕ ਕਰਦੇ ਨਜ਼ਰ ਆਏ। ਦੱਸ ਦਈਏ ਕਿ ਲੱਖਾਂ ਦੀ ਗਿਣਤੀ 'ਚ ਲੋਕ ਮੁੰਬਈ ਲੋਕਲ ਵਿੱਚ ਰੋਜ਼ਾਨਾ ਸਫ਼ਰ ਕਰਦੇ ਹਨ।

Image source: Instagram

ਹੋਰ ਪੜ੍ਹੋ: ਵਿਜੇ ਦੇਵਰਕੋਂਡਾ ਸਟਾਰਰ ਫ਼ਿਲਮ 'Liger' ਦਾ ਗੀਤ 'ਵਾਟ ਲਗਾ ਦੇਂਗੇ' ਹੋਇਆ ਰਿਲੀਜ਼, ਵੇਖੋ ਵੀਡੀਓ

ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵੱਖ-ਵੱਖ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, " ਅਨਨਿਆ ਮੂਲ ਰੂਪ ਤੋਂ ਮੁੰਬਈ ਦੀ ਰਹਿਣ ਵਾਲੀ ਹੈ ਪਰ ਇਸ ਤੋਂ ਪਹਿਲਾਂ ਉਸ ਨੇ ਸ਼ਾਇਦ ਕਦੇ ਵੀ ਲੋਕਲ ਟਰੇਨ 'ਚ ਸਫ਼ਰ ਨਹੀਂ ਕੀਤਾ ਹੋਵੇਗਾ, ਉਥੇ ਹੀ ਦੂਜੇ ਪਾਸੇ ਵਿਜੇ ਲਈ ਸ਼ਾਇਦ ਇਹ ਇੱਕ ਅਹਿਸਾਸ ਹੋਵੇਗਾ, ਕਿਉਂਕਿ ਉਹ ਮੁੰਬਈ ਤੋਂ ਨਹੀਂ ਹਨ, ਪਰ ਫਿਲਮ ਨੂੰ ਪ੍ਰਮੋਟ ਕਰਨ ਲਈ ਲੋਕਲ ਟ੍ਰੇਨ ਵਿੱਚ ਸਫਰ ਕਰਨਾ ਇੱਕ ਚੰਗਾ ਵਿਚਾਰ ਹੈ।

ਦੱਸ ਦਈਏ ਕਿ ਵਿਜੇ ਅਤੇ ਅਨਨਿਆ ਦੀ ਫ਼ਿਲਮ ਲਾਈਗਰ 25 ਅਗਸਤ 2022 ਨੂੰ ਰਿਲੀਜ਼ ਹੋਣ ਵਾਲੀ ਹੈ। ਇਹ ਫਿਲਮ ਹਿੰਦੀ, ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਵਿੱਚ ਰਿਲੀਜ਼ ਹੋਵੇਗੀ।

 

View this post on Instagram

 

A post shared by Viral Bhayani (@viralbhayani)

You may also like