ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼

written by Lajwinder kaur | December 31, 2018

ਮਿਲਿੰਦ ਗਾਬਾ ਜਿਹਨਾਂ ਨੇ ਨਿੱਕੀ ਉਮਰ ‘ਚ ਹੀ ਸਫਲਤਾ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ ਤੇ ਗਾਬਾ ਦਾ ਹਰ ਗਾਣਾ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਦਾ ਹੈ। ਦਿੱਲੀ ਦੇ ਰਹਿਣ ਵਾਲੇ ਗਾਇਕ, ਲੇਖਕ ਅਤੇ ਮਿਊਜ਼ਿਕ ਡਾਇਰੈਕਟਰ ਮਿਲਿੰਦ ਗਾਬਾ  ਜੋ ਕਿ ਬਹੁਤ ਛੇਤੀ ਆਪਣਾ ਨਵਾਂ ਗੀਤ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਵਾਲੇ ਹਨ।

Millind Gaba new song 'She Dont Know' poster released ਮਿਲਿੰਦ ਗਾਬਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼

ਹੋਰ ਵੇਖੋ: ਇਮੋਸ਼ਨਲ ਹੋਣ ਤੋਂ ਬਾਅਦ ਪੰਜਾਬੀ ਗਾਇਕ ‘ਨਵੀ ਜੇ’ ਨੂੰ ਕਿਸ ਦੀ ਆਦਤ ਲੱਗ ਗਈ ਹੈ, ਦੇਖੋ ਵੀਡੀਓ

ਹਾਂ ਜੀ ਇਸ ਦੀ ਖਬਰ ਖੁਦ ਮਿਲਿੰਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਦਿੱਤੀ ਹੈ, ਉਹਨਾਂ ਨੇ ਆਪਣੇ ਆਉਣ ਵਾਲੇ ਗਾਣੇ ਦਾ ਪੋਸਟਰ ਸ਼ੇਅਰ ਕੀਤਾ ਹੈ। ਉਹਨਾਂ ਨੇ ਲਿਖਿਆ ਹੈ: ‘#SheDontKnow ਦੀ ਪਹਿਲੀ ਝਲਕ.. ਪੋਸਟਰ ਕਿਵੇਂ ਦਾ ਲੱਗਿਆ..।’ ਇਸ ਪੋਸਟਰ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

https://www.instagram.com/p/Br-L6nTnhpG/

ਮਿਲਿੰਦ ਗਾਬਾ ਦਾ ਨਵਾਂ ਗੀਤ ‘ਸ਼ੀ ਡੌਂਟ ਨੋ’ ਜੋ ਕਿ ਉਹਨਾਂ ਦੀ ਐਲਬਮ ਬਲੈੱਸਐਡ ਤੋਂ ਹੈ। ਇਸ ਤੋਂ ਪਹਿਲਾਂ ਵੀ ਗਾਬਾ ‘ਨਜ਼ਰ ਲੱਗ ਜਾਏਗੀ’, ‘ਮੈਂ ਤੇਰੀ ਹੋ ਗਈ’, ‘ਬਿਊਟੀਫੁੱਲ’, ‘ਯਾਰ ਮੋੜ ਦੋ’ ਤੇ ‘ਜ਼ਰਾ ਪਾਸ ਆਉ’ ਕਈ ਹੋਰ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

You may also like