ਮਿਲਿੰਦ ਗਾਬਾ ਕਿਸ ਦੇ ਲਈ ਹੋਏ ਕ੍ਰੇਜ਼ੀ, ਦੇਖੋ ਵੀਡੀਓ

written by Lajwinder kaur | January 09, 2019

ਪੰਜਾਬੀ ਇੰਡਸਟਰੀ ਦੇ ਗਾਇਕ, ਲੇਖਕ ਅਤੇ ਮਿਊਜ਼ਿਕ ਡਾਇਰੈਕਟਰ ਮਿਲਿੰਦ ਗਾਬਾ ਜੋ ਕਿ ਆਪਣਾ ਨਵਾਂ ਗੀਤ ਲੈ ਕੇ ‘ਸ਼ੀ ਡੌਂਟ ਨੋ’ ਆਏ ਹਨ। ਗੀਤ ਦੇ ਰਿਲੀਜ਼ ਬਾਰੇ ਮਿਲਿੰਦ ਗਾਬਾ ਨੇ ਆਪਣੇ ਇੰਸਟਾਗ੍ਰਾਮ ਉੱਤ ਪੋਸਟ ਪਾ ਕੇ ਤੇ ਨਾਲ ਹੀ ਲਿੰਕ ਨੂੰ ਸ਼ੇਅਰ ਕੀਤਾ ਹੈ।

https://www.instagram.com/p/BsZuLMvnTPB/

ਹੋਰ ਵੇਖੋ: ਜਿੰਦਰ-ਗੁਰਲੇਜ ਦੀ ਜੋੜੀ ਨੇ ਪਾਈਆਂ ਧੂਮਾਂ, ਦੇਖੋ ਵੀਡੀਓ

ਮਿਲਿੰਦ ਗਾਬਾ ਨੇ ਆਪਣੀ ਆਵਾਜ਼ ਦੇ ਨਾਲ ‘She Don't Know’ ਗੀਤ ਨੂੰ ਸ਼ਿੰਗਾਰਿਆ ਹੈ ਤੇ ਗੀਤ ਨੂੰ ਕੰਪੋਜ਼ ਤੇ ਮਿਊਜ਼ਿਕ ਵੀ ਮਿਲਿੰਦ ਗਾਬਾ ਨੇ ਦਿੱਤਾ ਹੈ। ਗੀਤ ਦੇ ਬੋਲ ਮਿਲਿੰਦ ਗਾਬਾ ਤੇ ਧਰੁਵ ਯੋਗੀ ਨੇ ਲਿਖੇ ਹਨ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਰੋਮਾਂਟਿਕ ਹੋਣ ਦੇ ਨਾਲ ਬੀਟ ਸੌਂਗ ਹੈ ਤੇ ਵੀਡੀਓ ਨੂੰ ਵੀ ਬਹੁਤ ਖੂਬਸੂਰਤ ਬਣਾਇਆ ਗਿਆ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਮਿਲਿੰਦ ਗਾਬਾ ਨੂੰ ਦੇਖਣ ਲਈ ਦੁਨੀਆ ਕ੍ਰੇਜ਼ੀ ਹੈ ਪਰ ਉਹ ਕਿਸੇ ਹੋਰ ਲਈ ਕ੍ਰੇਜ਼ੀ ਹੈ। ਇਸ ਗੀਤ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

https://www.youtube.com/watch?v=_P3R63mmakg&feature=youtu.be

ਮਿਲਿੰਦ ਗਾਬਾ ਇਸ ਤੋਂ ਪਹਿਲਾਂ ਵੀ ‘ਨਜ਼ਰ ਲੱਗ ਜਾਏਗੀ’, ‘ਮੈਂ ਤੇਰੀ ਹੋ ਗਈ’, ‘ਬਿਊਟੀਫੁੱਲ’, ‘ਯਾਰ ਮੋੜ ਦੋ’ ਤੇ ‘ਜ਼ਰਾ ਪਾਸ ਆਉ’ ਕਈ ਹੋਰ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।

You may also like