Milind Gaba-Priya Wedding: ਮਿਲਿੰਦ ਗਾਬਾ ਨੇ ਆਪਣੇ ਹੱਥਾਂ 'ਤੇ ਲਿਖਵਾਇਆ ਪ੍ਰਿਆ ਦਾ ਨਾਂਅ, ਵੇਖੋ ਤਸਵੀਰਾਂ

written by Pushp Raj | April 16, 2022

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਮਿਲਿੰਦ ਗਾਬਾ ਅੱਜ ਆਪਣੀ ਗਰਲਫ੍ਰੈਂਡ ਪ੍ਰਿਆ ਬੈਨੀਵਾਲ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਵਿਆਹ ਤੋਂ ਪਹਿਲਾਂ, ਉਨ੍ਹਾਂ ਦੀ ਮਹਿੰਦੀ ਅਤੇ ਸੰਗੀਤ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਆਪਣੇ ਪ੍ਰੀ ਫੈਡਿੰਗ ਫੰਕਸ਼ਨਸ ਦੇ ਵਿੱਚ ਮਿਲਿੰਦ ਤੇ ਪ੍ਰਿਆ ਦੋਵੇਂ ਜਮ ਕੇ ਮਸਤੀ ਕਰਦੇ ਨਜ਼ਰ ਆਏ। ਇਸ ਦੌਰਾਨ ਮਿਲਿੰਦ ਗਾਬਾ ਨੇ ਆਪਣੀ ਲਵ ਲੇਡੀ ਪ੍ਰਿਆ ਬੈਨੀਵਾਲ ਦਾ ਨਾਂਅ ਆਪਣੇ ਹੱਥਾਂ ਉੱਤੇ ਲਿਖਵਾਇਆ।
ਪ੍ਰਿਆ ਨੇ ਆਪਣੇ ਹੱਥਾਂ ਉੱਤੇ ਮਿਲਿੰਦ ਦੇ ਨਾਂਅ ਦੀ ਮਹਿੰਦੀ ਲਗਾਈ। ਇਸ ਦੌਰਾਨ ਮਿਲਿੰਦ ਦੀ ਦੋਸਤ ਅਕਸ਼ਰਾ ਸਿੰਘ ਨੇ ਇਸ ਜੋੜੀ ਨਾਲ ਖੂਬ ਮਸਤੀ ਕੀਤੀ। ਉਹ ਦੋਹਾਂ ਨਾਲ ਡਾਂਸ ਕਰਦੀ ਨਜ਼ਰ ਆਈ।

ਮਲਿੰਦ ਗਾਬਾ ਦੇ ਕਰੀਬੀ ਦੋਸਤ ਅਤੇ ਅਦਾਕਾਰਾ ਅਕਸ਼ਰਾ ਸਿੰਘ ਨੇ ਮਿਲਿਨ-ਪ੍ਰਿਆ ਦੀ ਮਹਿੰਦੀ ਤੋਂ ਇੱਕ ਝਲਕ ਸਾਂਝੀ ਕੀਤੀ ਹੈ ਅਤੇ ਹਰ ਕੋਈ ਉਨਾਂ ਦੇ ਪ੍ਰੀ ਵੈਂਡਿੰਗ ਫੰਕਸ਼ਨਸ ਦੀਆਂ ਤਸਵੀਰਾਂ ਨੂੰ ਬਹੁਤ ਪੰਸਦ ਕਰ ਰਿਹਾ ਹੈ।

ਹੋਰ ਪੜ੍ਹੋ : Milind Gaba-Priya Wedding: ਮਿਲਿੰਦ ਗਾਬਾ ਤੇ ਪ੍ਰਿਆ ਬੈਨੀਵਾਲ ਨਾਲ ਅੱਜ ਕਰਵਾਉਣਗੇ ਵਿਆਹ

ਮਿਲਿੰਦ ਅਤੇ ਪ੍ਰਿਆ ਨੇ ਕੁਝ ਦਿਨ ਪਹਿਲਾਂ ਇੱਕ ਸ਼ਾਨਦਾਰ ਸਗਾਈ ਸਮਾਰੋਹ ਵੀ ਕੀਤਾ ਸੀ। ਜਿਸ ਵਿੱਚ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਸੀ।


ਇਸ ਜੋੜੇ ਦੇ ਵਿਆਹ ਵਿੱਚ ਕਈ ਪੌਲੀਵੁੱਡ ਤੇ ਬਾਲੀਵੁੱਡ ਸੈਲੇਬਸ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਗੁਰੂ ਰੰਧਾਵਾ, ਗੁਰਨਾਜ਼ਰ, ਮੀਕਾ ਸਿੰਘ, ਪ੍ਰਿੰਸ ਨਰੂਲਾ, ਸੁਯਸ਼ ਰਾਏ, ਬਲਰਾਜ ਸਿਆਲ, ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਨਾਂਅ ਸ਼ਾਮਲ ਹਨ। ਬੀਤੇ ਦਿਨ ਇਨ੍ਹਾਂ ਸੈਲੇਬਸ ਨੂੰ ਮਿਲਿੰਦ ਅਤੇ ਪ੍ਰਿਆ ਨਾਲ ਉਨ੍ਹਾਂ ਦੀ ਕਾਕਟੇਲ ਪਾਰਟੀ ਵਿੱਚ ਸ਼ਾਨਦਾਰ ਸਮਾਂ ਬਿਤਾਉਂਦੇ ਦੇਖਿਆ ਗਿਆ।

You may also like