
ਮਿਲਿੰਦ ਗਾਬਾ ਨੇ ਆਪਣੇ ਗੀਤ ‘She Don’t Know’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਜਿੱਤਿਆ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ।
ਜੀ ਹਾਂ ‘BEST CLUB SONG OF THE YEAR’ ਕੈਟਾਗਿਰੀ ‘ਚ ਕਈ ਗੀਤ ਸ਼ਾਮਿਲ ਸਨ, ਪਰ ਦਰਸ਼ਕਾਂ ਨੇ ਸਭ ਤੋਂ ਵੱਧ ਪਿਆਰ ‘She Don’t Know’ ਗੀਤ ਨੂੰ ਦਿੱਤਾ ਹੈ ।
ਪੀਟੀਸੀ ਪੰਜਾਬੀ ਮਿਊਜ਼ਿਕ ਅਵਰਾਡਜ਼ 2020 ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚਦੇ ਹੋਏ ਦਰਸ਼ਕਾਂ ਤੇ ਪੰਜਾਬੀ ਕਲਾਕਾਰਾਂ ਦੀ ਉਮੀਦਾਂ ਉੱਤੇ ਖਰਾ ਉੱਤਿਆ ਹੈ । ਇਸ ਵਾਰ ਇਹ ਅਵਾਰਡ ਪ੍ਰੋਗਰਾਮ ਆਨਲਾਈਨ ਹੋਇਆ ਸੀ । ਇਸ ਸ਼ੋਅ ਨੂੰ ਤੁਸੀਂ ਅੱਜ ਰਾਤ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਉੱਤੇ ਸ਼ਾਮੀ ਸੱਤ ਵੱਜੇ ਦੇਖ ਸਕਦੇ ਹੋ ।