ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਨਚਾਇਆ ਸੱਸ ਨੀਲਿਮਾ ਨੂੰ, ਦੇਖੋ ਵੀਡਿਓ 

Written by  Rupinder Kaler   |  November 28th 2018 09:51 AM  |  Updated: November 28th 2018 09:51 AM

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਨੇ ਨਚਾਇਆ ਸੱਸ ਨੀਲਿਮਾ ਨੂੰ, ਦੇਖੋ ਵੀਡਿਓ 

ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਏਨੀਂ ਦਿਨੀਂ ਦਿੱਲੀ ਵਿੱਚ ਹੈ ਕਿਉਂਕਿ ਉਹ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਲਈ ਇੱਥੇ ਪਹੁੰਚੀ ਹੈ ।ਦਿੱਲੀ ਦੇ ਇਸ ਟ੍ਰਿਪ ਦੌਰਾਨ ਉਸ ਦੀ ਸੱਸ ਨੀਲਿਮਾ ਅਜ਼ੀਮ ਅਤੇ ਉਸ ਦਾ ਦਿਉਰ ਇਸ਼ਾਨ ਖੱਟੜ ਵੀ ਮੀਰਾ ਦੇ ਨਾਲ ਮੌਜੂਦ ਹੈ ।ਮੀਰਾ ਨੇ ਇਸ ਟ੍ਰਿਪ ਦੀ ਇੱਕ ਵੀਡਿਓ ਸ਼ੇਅਰ ਕੀਤੀ ਹੈ ਜਿਸ ਵਿੱਚ ਨੀਲਿਮਾ ਕਿਸੇ ਪੁਰਾਣੀ ਫਿਲਮ ਦੇ ਗਾਣੇ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਹ ਡਾਂਸ ਨੀਲਿਮਾ ਨੇ ਮੀਰਾ ਦੇ ਪਿਤਾ ਦੇ ਜਨਮ ਦਿਨ ਤੇ ਕੀਤਾ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਨੀਲਿਮਾ 'ਪੀਆ ਤੁਜ ਸੇ ਨੈਨਾ ਲਾਗੇ' 'ਤੇ ਥਿਰਕਦੀ ਜ਼ਰੂਰ ਦਿਖਾਈ ਦੇ ਰਹੀ ਹੈ । ਮੀਰਾ ਰਾਜਪੂਤ ਨੇ ਇਸ ਵੀਡਿਓ ਨੂੰ ਇੱਕ ਕੇਪਸ਼ਨ ਵੀ ਦਿੱਤਾ ਹੈ ।ਹੋਰ ਵੇਖੋ : ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਪ੍ਰਿਯੰਕਾ ਚੋਪੜਾ ਦੀਆਂ ਤਾਜ਼ਾ ਤਸਵੀਰਾਂ ਆਈਆਂ ਸਾਹਮਣੇ

https://www.instagram.com/p/BqsLGKFg1yj/

ਨੀਲਿਮਾ ਇੱਕ ਕੱਥਕ ਡਾਂਸਰ ਹੈ ਤੇ ਉਹਨਾਂ ਨੇ ਇਹ ਡਾਂਸ ਪੰਡਿਤ ਬਿਰਜੂ ਮਹਾਰਾਜ ਤੋਂ ਸਿੱਖਿਆ ਹੈ ।ਇੱਥੇ ਹੀ ਬੱਸ ਨਹੀਂ ਸ਼ਾਹਿਦ ਅਤੇ ਮੀਰਾ ਦੀ ਬੇਟੀ ਮਿਸ਼ਾ ਵੀ ਨੀਲਿਮਾ ਤੋਂ ਡਾਂਸ ਦੇ ਕੁਝ ਸਬਕ ਸਿੱਖ ਰਹੀ ਹੈ । ਜਿਸ ਦੀਆਂ ਫੋਟੋਆਂ ਮੀਰਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਸਨ । ਮੀਰਾ ਤੇ ਸ਼ਾਹਿਦ ਦੇ ਵਿਆਹ ਨੂੰੰੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਮੀਸ਼ਾ ਉਹਨਾਂ ਦਾ ਪਹਿਲਾ ਬੱਚਾ ਹੈ ਜਦੋਂ ਕਿ ਜੈਨ ਉਹਨਾਂ ਦਾ ਦੂਜਾ ਬੱਚਾ ਹੈ ।

ਹੋਰ ਵੇਖੋ : ਪ੍ਰੀਤ ਹਰਪਾਲ ਦੀ ਗੈਰ ਮੌਜੂਦਗੀ ‘ਚ ਕਿਸ ਨੂੰ ਰੰਗਲਾ ਚੁਬਾਰਾ ਵੱਢ-ਵੱਢ ਖਾ ਰਿਹਾ ਹੈ,ਵੇਖੋ ਵੀਡਿਓ

https://www.instagram.com/p/Bp6u6cVASua/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network