
ਮਿਸ ਪੂਜਾ (Miss Pooja) ਅਤੇ ਸਿੰਗਾ (Singga)ਦਾ ਨਵਾਂ ਗੀਤ ‘ਦਿਲ ਨਹੀਂ ਲੱਗਣਾ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮੋਨੇਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਯੰਗ ਆਰਮੀ ਦੇ ਵੱਲੋਂ ਦਿੱਤਾ ਗਿਆ ਹੈ । ਇਸ ਗੀਤ ‘ਚ ਇੱਕ ਪਤੀ ਪਤਨੀ ਦੀ ਰੋਮਾਂਟਿਕ ਕਮਿਸਟਰੀ ਨੂੰ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਪਤੀ ਪਤਨੀ ‘ਚ ਖੱਟੀ ਮਿੱਠੀ ਨੋਕ ਝੋਕ ਹੁੰਦੀ ਰਹਿੰਦੀ ਹੈ ।

ਜਦੋਂ ਪਤੀ ਲੜਦਾ ਹੈ ਤਾਂ ਬਾਅਦ ‘ਚ ਉਸ ਨੂੰ ਅਫਸੋਸ ਵੀ ਹੁੰਦਾ ਹੈ ਤਾਂ ਸਾਰਾ ਦਿਨ ਉਸ ਨੂੰ ਇਸ ਗੱਲ ਦਾ ਪਛਤਾਵਾ ਵੀ ਹੁੰਦਾ ਹੈ । ਜਿਸ ਤੋਂ ਬਾਅਦ ਪਤਨੀ ਇਸ ਗੀਤ ਦੇ ਜ਼ਰੀਏ ਕਹਿੰਦੀ ਹੈ ਕਿ ਜੇ ਨਰਾਜ਼ ਹੋਣਾ ਏਨਾਂ ਹੀ ਬੁਰਾ ਲੱਗਦਾ ਹੈ ਤਾਂ ਉਸ ਉਸ ਦੇ ਨਾਲ ਲੜਦਾ ਹੀ ਕਿਉਂ ਹੈ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

ਹੋਰ ਪੜ੍ਹੋ : ਬਿਪਾਸ਼ਾ ਬਾਸੂ ਦਾ ਅੱਜ ਹੈ ਜਨਮਦਿਨ, ਪਤੀ ਕਰਣ ਸਿੰਘ ਗਰੋਵਰ ਨੇ ਰੋਮਾਂਟਿਕ ਤਸਵੀਰ ਸਾਂਝੀ ਕਰ ਦਿੱਤੀ ਵਧਾਈ
ਮਿਸ ਪੂਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੰਦੇ ਆ ਰਹੇ ਹਨ ।

ਗੱਲ ਜੇ ਸਿੰਗਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕਈ ਹਿੱਟ ਗੀਤ ਦਿੱਤੇ ਹਨ । ਉਹ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕਿਆ ਹੈ ।
View this post on Instagram