ਮਿਸ ਪੂਜਾ ਨੇ ਸੋਨੂੰ ਨਿਗਮ ਨਾਲ ‘ਇਸ਼ਕ ਕੀ ਗਲੀ’ ਗੀਤ ‘ਚ ਫਰਮਾਇਆ ਇਸ਼ਕ, ਦੇਖੋ ਵੀਡੀਓ

written by Lajwinder kaur | January 29, 2019

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਗੀਤਾਂ ਦੀ ਰਾਣੀ ਮਿਸ ਪੂਜਾ ਜਿਹਨਾਂ ਨੇ ਆਪਣੀ ਆਵਾਜ਼ ਨਾਲ ਪਾਲੀਵੁੱਡ ਦੇ ਨਾਲ ਨਾਲ ਬਾਲੀਵੁੱਡ ‘ਚ ਪੂਰੀਆਂ ਧੂਮਾਂ ਪਾਈਆਂ ਹੋਈਆਂ ਨੇ। ਇਸ ਵਾਰ ਮਿਸ ਪੂਜਾ ਬਾਲੀਵੁੱਡ ਦੇ ਮਸ਼ਹੂਰ ਸਿੰਗਰ ਸੋਨੂੰ ਨਿਗਮ ਦੇ ਨਾਲ ਜੁਗਲਬੰਦੀ ਕਰਦੀ ਨਜ਼ਰ ਆ ਰਹੀ ਹੈ।

ਹੋਰ ਵੇਖੋ: ਵਿਆਹ ਕਰਕੇ ਕਿਉਂ ਪਛਤਾਅ ਰਹੇ ਨੇ ਜੱਗੀ ਖਰੌੜ, ਦੇਖੋ ਵੀਡੀਓ

ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਸ਼ੇਅਰ ਕਰਕੇ ਗੀਤ ਦੇ ਰਿਲੀਜ਼ਿੰਗ ਬਾਰੇ ਆਪਣੇ ਫੈਨਜ਼ ਨੂੰ ਦੱਸਿਆ ਹੈ। ਸੋਨੂੰ ਨਿਗਮ ਤੇ ਮਿਸ ਪੂਜਾ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ‘ਇਸ਼ਕ ਕੀ ਗਲੀ’ ਵਾਲੇ ਗੀਤ ਨੂੰ ਸ਼ਿੰਗਾਰਿਆ ਹੈ। ਇਹ ਗੀਤ ਹਿੰਦੀ ਮੂਵੀ ‘ਐੱਸ.ਪੀ. ਚੌਹਾਨ’ ਦਾ ਹੈ। ਵੀਡੀਓ ‘ਚ ਮਿਸ ਪੂਜਾ ਤੇ ਸੋਨੂੰ ਨਿਗਮ ਗੀਤ ਗਾਉਂਦੇ ਤੇ ਐਕਟਿੰਗ ਕਰਦੇ ਨਜ਼ਰ ਆ ਰਹੇ ਨੇ। ‘ਇਸ਼ਕ ਕੀ ਗਲੀ’ ਗੀਤ ਦੇ ਬੋਲ ਅਭੇਂਦਰ ਕੁਮਾਰ ਉਪਾਧਿਆਏ ਨੇ ਲਿਖੇ ਨੇ ਤੇ ਮਿਊਜ਼ਿਕ ਵਿਭਾਸ ਨੇ ਦਿੱਤਾ ਹੈ। ਇਸ ਗੀਤ ਨੂੰ ਟੀ-ਸੀਰੀਜ਼ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹਰਿਆਣਾ ਦੇ ਪ੍ਰਸਿੱਧ ਸਮਾਜ ਸੇਵੀ ਐੱਸ.ਪੀ ਚੌਹਾਨ ਦੀ ਜੀਵਨੀ ਉੱਤੇ ਬਣਾਈ ਗਈ ਬਾਇਓਪਿਕ ਫਿਲਮ ਹੈ ‘ਐੱਸ.ਪੀ. ਚੌਹਾਨ’। ਜਿਸ ‘ਚ ਜਿੰਮੀ ਸ਼ੇਰਗਿੱਲ, ਯੁਵਿਕਾ ਚੌਧਰੀ ਤੇ ਬਾਲੀਵੁੱਡ ਦੇ ਦਿੱਗਜ ਅਦਾਕਾਰ ਯਸ਼ਪਾਲ ਸ਼ਰਮਾ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਮਨੋਜ.ਕੇ.ਝਾ ਵੱਲੋਂ ਡਾਇਰੈਕਟ ਕੀਤੀ ਗਈ ਮੂਵੀ‘ਐੱਸ.ਪੀ. ਚੌਹਾਨ -ਦਾ ਸਟ੍ਰਗਲਿੰਗ ਮੈਨ’ ਸੱਤ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ।

You may also like