ਮਿਸ ਪੂਜਾ ਨੂੰ ਹਰਿਆਣਾ ਦੇ ਸੀ.ਐੱਮ. ਮਨੋਹਰ ਲਾਲ ਖੱਟਰ ਵੱਲੋਂ ਕੀਤਾ ਗਿਆ ਸਨਮਾਨਤ

written by Lajwinder kaur | January 07, 2019

ਪੰਜਾਬ ਦੀ ਸੁਰਾਂ ਦੀ ਰਾਣੀ ਮਿਸ ਪੂਜਾ ਜਿਹਨਾਂ ਨੇ ਆਪਣੀ ਦਮਦਾਰ ਆਵਾਜ਼ ਸਦਕਾ ਵੱਖਰਾ ਹੀ ਮੁਕਾਮ ਹਾਸਿਲ ਕੀਤਾ ਹੈ। ਮਿਸ ਪੂਜਾ ਨੇ ਬਾਲੀਵੁੱਡ ਤੇ ਪਾਲੀਵੁੱਡ ਚ ਆਪਣੀ ਆਵਾਜ਼ ਨਾਲ ਦਰਸ਼ਕਾਂ ਨੂੰ ਕਾਇਲ ਕੀਤਾ ਹੋਇਆ ਹੈ।

https://www.instagram.com/p/BsSHs7pD8eb/

ਹੋਰ ਵੇਖੋ: ‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

ਮਿਸ ਪੂਜਾ ਆਪਣੇ ਜ਼ਿੰਦਗੀ ਦੇ ਵਧੀਆ ਪਲਾਂ ਨੂੰ ਆਪਣੇ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਨੂੰ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ: ‘ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਇਨਾਮ ਲੈ ਕੇ ਉਹ ਆਪਣੇ ਆਪ ਨੂੰ ਲੱਕੀ ਮੰਨ ਰਹੀ ਹੈ... @ਰਿਲੀਜ਼ਿੰਗ ਦਾ ਟਰੇਲਰ ਆਉਣ ਵਾਲੀ ਹਿੰਦੀ ਮੂਵੀ ‘ਐੱਸ.ਪੀ ਚੌਹਾਨ.. ਉਹਨਾਂ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਹੋ ਰਿਹਾ ਹੈ ਕਿ ਗਾਇਕਾ ਦੇ ਰੂਪ ਚ ਇਸ ਮੂਵੀ ਦਾ ਹਿੱਸਾ ਬਣ ਕੇ..ਇੱਕ ਸੁਪਨਾ ਸੱਚ ਹੋ ਗਿਆ ਹੈ ਸੋਨੂੰ ਨਿਗਮ ਦੇ ਨਾਲ ਗਾਕੇ ਤੇ ਐਕਟ ਕਰਕੇ..’

https://www.instagram.com/p/BsIKPqADvyk/

ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਮਿਸ ਪੂਜਾ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਨਮਾਨਤ ਕਰ ਰਿਹਾ ਹੈ। ਸੁਪਰ ਸਟਾਰ ਗਾਇਕ ਸੋਨੂੰ ਨਿਗਮ ਵੀ ਇਸ ਵੀਡੀਓ ‘ਚ ਨਜ਼ਰ ਆ ਰਹੇ ਹਨ। ਮਿਸ ਪੂਜਾ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਸਮਾਂ ਬੰਧ ਦਿੱਤਾ ਸੀ।

Miss Pooja Honored by Haryana CM Manohar Lal Khattar ਮਿਸ ਪੂਜਾ ਨੂੰ ਹਰਿਆਣਾ ਦੇ ਸੀ.ਐੱਮ. ਮਨੋਹਰ ਲਾਲ ਖੱਟਰ ਵੱਲੋਂ ਕੀਤਾ ਗਿਆ ਸਨਮਾਨਤ

ਹੋਰ ਵੇਖੋ: ਦੇਖੋ ਤਸਵੀਰਾਂ ਸਿੰਮੀ ਚਾਹਲ ਨਜ਼ਰ ਆ ਰਹੇ ਨੇ ਦੇਸੀ ਗਰਲ ਪ੍ਰਿਯੰਕਾ ਨਾਲ

ਮਿਸ ਪੂਜਾ ਪੰਜਾਬੀ ਮਨੋਰੰਜਨ ਇੰਸਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ ਤੇ ਹਾਲ ਹੀ ‘ਚ ਉਹਨਾਂ ਦਾ ਗੀਤ ਕਸ਼ਮੀਰ ਆਇਆ ਸੀ ਜਿਸ ਨੂੰ ਵੀ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ।

You may also like