ਦੇਖੋ ਵੀਡੀਓ : ਪਤੀ-ਪਤਨੀ ਦੀ ਖੱਟੀ-ਮਿੱਠੀ ਨੋਕ ਝੋਕ ਨੂੰ ਬਿਆਨ ਕਰ ਰਿਹਾ ਹੈ ਗਾਇਕਾ ਮਿਸ ਪੂਜਾ ਦਾ ਨਵਾਂ ਗੀਤ ‘ਜੁਰਾਬਾਂ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

written by Lajwinder kaur | June 07, 2021

ਲਓ ਜੀ ਗਾਇਕਾ ਮਿਸ ਪੂਜਾ ਦਾ ਮੋਸਟ ਅਵੇਟਡ ਸੌਂਗ ਜੁਰਾਬਾਂ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਗਿਆ ਹੈ। ਜੀ ਹਾਂ ਇਸ ਗੀਤ ਨੂੰ ਲੈ ਕੇ ਮਿਸ ਪੂਜਾ ਬਹੁਤ ਉਤਸ਼ਾਹਿਤ ਸੀ। ਪਤੀ-ਪਤਨੀ ਦੇ ਰਿਸ਼ਤੇ ਨੂੰ ਬਿਆਨ ਕਰਦਾ 'ਜੁਰਾਬਾਂ' (Juraban) ਗੀਤ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਪੀਟੀਸੀ ਪੰਜਾਬੀ, ਪੀਟੀਸੀ ਮਿਊਜ਼ਿਕ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ।

singer miss pooja shared new poster of her upcoming song juraban Image Source: Instagram
ਹੋਰ ਪੜ੍ਹੋ : ਰਵੀ ਦੁਬੇ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ, ਐਕਟਰੈੱਸ ਸਰਗੁਣ ਮਹਿਤਾ ਤਸਵੀਰ ਦੇਖ ਕੇ ਹੋਈ ਲਾਲ-ਪੀਲੀ, ਸੋਸ਼ਲ ਮੀਡੀਆ ‘ਤੇ ਲਗਾ ਦਿੱਤੀ ਪਤੀ ਦੇਵ ਦੀ ਕਲਾਸ
singer miss pooja Image Source: youtube
‘ਜੁਰਾਬਾਂ’ ਬਹੁਤ ਖ਼ੂਬਸੂਰਤ ਗੀਤ ਹੈ ਜਿਸ ‘ਚ ਪਤੀ-ਪਤਨੀ ਦੇ ਖੱਟੇ-ਮਿੱਠੇ ਰਿਸ਼ਤੇ ਨੂੰ ਬਿਆਨ ਕੀਤਾ ਹੈ । ਇਸ ਗੀਤ ਦੇ ਬੋਲ ਮੋਨੇਵਾਲਾ ਨੇ ਲਿਖੇ ਨੇ ਤੇ ਮਿਊਜ਼ਿਕ YoungArmy ਦਾ ਹੈ। ਗਾਣੇ ਦੇ ਮਿਊਜ਼ਿਕ ਵੀਡੀਓ ‘ਚ ਗਾਇਕਾ ਮਿਸ ਪੂਜਾ ਤੇ ਐਕਟਰ ਅਮਰਦੀਪ ਫੋਗਾਟ ਦੀ ਕਿਊਟ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਸਰਦਾਰ ਫ਼ਿਲਮਜ਼ ਵੱਲੋਂ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
miss pooja new song juraban out now Image Source: youtube
ਗਾਇਕਾ ਮਿਸ ਪੂਜਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ । ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਹਿੰਦੀ ਫ਼ਿਲਮਾਂ ‘ਚ ਵੀ ਗੀਤ ਗਾਏ ਨੇ।

0 Comments
0

You may also like