ਮਿਸ ਪੂਜਾ ਹੋਈ ਆਪਣੇ ਦਿਲਬਰ ਤੋਂ ਦੂਰ ,ਕਹਿੰਦੀ ਲੈ ਜਾ ਕਿਤੇ ਦੂਰ ,ਵੇਖੋ ਵੀਡਿਓ 

written by Shaminder | January 12, 2019

ਮਿਸ ਪੂਜਾ ਪਤਾ ਨਹੀਂ ਕਿਸ ਦੀਆਂ ਯਾਦਾਂ 'ਚ ਗੁਆਚੀ ਹੋਈ ਹੈ 'ਤੇ ਉਹ ਆਪਣੇ ਸੁਫਨਿਆਂ ਦੇ ਰਾਜ ਕੁਮਾਰ ਨਾਲ ਕਿਤੇ ਦੂਰ ਅੰਬਰਾਂ 'ਚ ਉਡਾਰੀਆਂ ਮਾਰਨਾ ਚਾਹੁੰਦੀ ਹੈ । ਇਸ ਦਾ ਖੁਲਾਸਾ ਮਿਸ ਪੂਜਾ ਨੇ ਖੁਦ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਪਾ ਕੇ ਕੀਤਾ ਹੈ । ਇਸ ਵੀਡਿਓ 'ਚ ਉਹ ਆਪਣਾ ਗੀਤ ਗਾ ਰਹੀ ਹੈ 'ਮੈਂ ਤੇਰੀ ਹੂਰ ਲੈ ਜਾ ਕਿਤੇ ਦੂਰ' ।

ਹੋਰ ਵੇਖੋ : ਜਦੋਂ ਗਾਇਕਾ ਅਮਰ ਨੂਰੀ ਨੇ ਆਪਣੇ ਸੁਹਾਗ ਦੀ ਖਾਤਿਰ ਦਿੱਤੀ ਸੀ ਵੱਡੀ ਕੁਰਬਾਨੀ,ਜਾਣੋ ਕੀ ਹੈ ਕਹਾਣੀ

miss pooja miss pooja

ਇਸ ਵੀਡਿਓ 'ਚ ਮਿਸ ਪੂਜਾ ਬਲੈਕ ਕਲਰ ਦੀ ਆਉਟ ਫਿਟ 'ਚ ਨਜ਼ਰ ਆ ਰਹੀ ਹੈ ਜੋ ਮਿਸ ਪੂਜਾ ਦੀ ਖੁਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਹੈ ।ਹੁਣ ਮਿਸ ਪੂਜਾ ਆਪਣੇ ਸੁਫਨਿਆਂ ਦੇ ਰਾਜ ਕੁਮਾਰ ਨੂੰ ਇਹ ਕਹਿ ਰਹੀ ਹੈ ਜਾਂ ਸਿਰਫ ਆਪਣੇ ਗੀਤ ਨੂੰ ਇਨਜੁਆਏ ਕਰ ਰਹੀ ਹੈ ਇਹ ਤਾਂ ਉਹ ਖੁਦ ਹੀ ਦੱਸ ਸਕਦੇ ਨੇ ।  ਦਰਅਸਲ ਮਿਸ ਪੂਜਾ ਦਾ ਇਹ ਗੀਤ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ 'ਚ ਇਸੇ ਤਰ੍ਹਾਂ ਦੀ ਡਰੈੱਸ ਮਿਸ ਪੂਜਾ ਨੇ ਕੈਰੀ ਕੀਤੀ ਸੀ ।

ਹੋਰ ਵੇਖੋ:ਅੰਮ੍ਰਿਤਾ ਪ੍ਰੀਤਮ ਦਾ ਅਧੂਰਾ ਇਸ਼ਕ ਤੇ ਸਿਗਰੇਟ ਪੀਣ ਦੀ ਆਦਤ ਕਿਸ ਤਰ੍ਹਾਂ ਪਈ ਜਾਣੋਂ ਪੂਰੀ ਕਹਾਣੀ

miss pooja miss pooja

ਮਿਸ ਪੂਜਾ ਅਜਿਹੀ ਗਾਇਕਾ ਹੈ ਜਿਸ ਨੇ ਆਪਣੇ ਗੀਤਾਂ ਦੇ ਜ਼ਰੀਏ ਪਾਲੀਵੁੱਡ 'ਚ ਖਾਸ ਥਾਂ ਬਣਾਈ ਹੈ । ਉਹ ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿੰਦੇ ਨੇ ਅਤੇ ਆਪਣੇ ਪ੍ਰਾਜੈਕਟਸ ਦੇ ਵੀਡਿਓ ਸੋਸ਼ਲ ਮੀਡੀਆ 'ਤੇ ਪਾ ਕੇ ਆਪਣੇ ਫੈਨਸ ਨਾਲ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਨੇ ।

ਹੋਰ ਵੇਖੋ: ਸੈਡ ਸੌਂਗ ਦੇ ਬਾਦਸ਼ਾਹ ਮੇਜਰ ਰਾਜਸਥਾਨੀ ਦੇ ਨਾਂ ਹੈ ਖਾਸ ਰਿਕਾਰਡ, ਹੁਣ ਤੱਕ ਕੋਈ ਵੀ ਗਾਇਕ ਨਹੀਂ ਤੋੜ ਸਕਿਆ ਰਿਕਾਰਡ

[embed]https://www.instagram.com/p/Bsc9wAXjt0L/[/embed]

ਇਹੀ ਨਹੀਂ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਵੀ ਆਪਣੇ ਵੀਡਿਓਜ਼ ਅਕਸਰ ਸਾਂਝੇ ਕਰਦੇ ਨੇ ।  ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਕਈ ਹਿੱਟ ਗੀਤ ਪਾਏ ਨੇ । ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ਜਿਸ 'ਚ ਨੌਜਵਾਨ ਅਤੇ ਹਰ ਵਰਗ ਦੇ ਲੋਕ ਸ਼ਾਮਿਲ ਨੇ ।

You may also like