ਜਲਦ ਆ ਰਿਹਾ ਹੈ ਪੀਟੀਸੀ ਪੰਜਾਬੀ 'ਤੇ  'ਮਿਸ ਪੀਟੀਸੀ ਪੰਜਾਬੀ 2018' 

Written by  Shaminder   |  September 12th 2018 01:09 PM  |  Updated: November 27th 2018 10:43 AM

ਜਲਦ ਆ ਰਿਹਾ ਹੈ ਪੀਟੀਸੀ ਪੰਜਾਬੀ 'ਤੇ  'ਮਿਸ ਪੀਟੀਸੀ ਪੰਜਾਬੀ 2018' 

ਪੀਟੀਸੀ ਵੱਲੋ ਪੰਜਾਬ 'ਚ ਛਿਪੇ ਹੁਨਰ ਨੂੰ ਪਰਖਣ ਲਈ ਪੀਟੀਸੀ ਵੱਲੋਂ 'ਮਿਸ ਪੀਟੀਸੀ ਪੰਜਾਬੀ 2018' ਦੇ ਮੁਕਾਬਲੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ 'ਚ ਵੱਡੀ ਗਿਣਤੀ 'ਚ ਮੁਟਿਆਰਾਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨ੍ਹਾਂ ਆਡੀਸ਼ਨਾਂ 'ਚ ਭਾਗ ਲੈਣ ਲਈ ਵੱਡੀ ਗਿਣਤੀ 'ਚ ਮੁਟਿਆਰਾਂ ਮੁਕਾਬਲੇ 'ਚ ਨਿੱਤਰੀਆਂ ਅਤੇ ਆਪੋ ਆਪਣੇ ਹੁਨਰ ਨੂੰ ਜੱਜਾਂ ਸਾਹਮਣੇ ਪੇਸ਼ ਕੀਤਾ । ਇਸ ਮੁਕਾਬਲੇ ਦੀਆਂ ਜੱਜਾਂ ਸਤਿੰਦਰ ਸੱਤੀ,ਜਪਜੀ ਖਹਿਰਾ ਅਤੇ ਕਮਲਜੀਤ ਨੀਰੂ ਨੇ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਬੜੀ ਹੀ ਬਾਰੀਕੀ ਨਾਲ ਪਰਖਿਆ ।

ਹੋਰ ਵੇਖੋ : 24 ਸਤੰਬਰ ਤੋਂ ਪੀਟੀਸੀ ਪੰਜਾਬੀ ‘ਤੇ ਵੇਖੋ ‘ਮਿਸਟਰ ਪੰਜਾਬ 2018’ ਰਿਏਲਟੀ ਸ਼ੋਅ ਦਾ ਪ੍ਰਸਾਰਣ

miss ptc punjabi

 

ਇਸ ਮੁਕਾਬਲੇ 'ਚ ਭਾਗ ਲੈਣ ਲਈ ਮੁਟਿਆਰਾਂ ਦੀ ਉਮਰ ਹੱਦ ਅਠਾਰਾਂ ਤੋਂ ਪੱਚੀ ਸਾਲ ਤੱੱਕ ਰੱਖੀ ਗਈ ਸੀ ।ਇਸ ਤੋਂ ਇਲਾਵਾ ਇਸ ਅਡੀਸ਼ਨ 'ਚ ਹਿੱਸਾ ਲੈਣ ਲਈ ਕੱਦ ਘੱਟ ਤੋਂ ਘੱਟ ਪੰਜ ਫੁੱਟ ਤਿੰਨ ਇੰਚ ਹੋਣਾ ਜ਼ਰੂਰੀ ਰੱਖਿਆ ਗਿਆ ਸੀ । ਆਡੀਸ਼ਨ  ਜਲੰਧਰ ਸੀ.ਟੀ.ਗਰੁੱਪ ਆਫ ਇੰਸਟੀਟਿਊਸ਼ਨ,ਅਰਬਨ ਅਸਟੇਟ-੨ ,ਪਰਾਥਪੁਰਾ ਰੋਡ,ਸ਼ਾਹਪੁਰ,ਜਲੰਧਰ ਅਤੇ ਇਸ ਤੋਂ ਇਲਾਵਾ ਪੰਜਾਬ ਦੇ ਹੋਰਨਾਂ ਸ਼ਹਿਰਾਂ 'ਚੋਂ ਵੀ ਪ੍ਰਤਿਭਾਵਾਂ ਨੂੰ ਪਰਖਣ ਲਈ ਪੀਟੀਸੀ ਵੱਲੋਂ ਅਡੀਸ਼ਨ ਕਰਵਾਏ ਗਏ ਸਨ ।

miss ptc punjabi

ਲੁਧਿਆਣਾ 'ਚ ਚਾਰ ਸਤੰਬਰ ਨੂੰ ਬੀ.ਸੀ.ਐੱਮ ਸਕੂਲ,ਚੰਡੀਗੜ੍ਹ ਰੋਡ,ਲੁਧਿਆਣਾ ਅਤੇ ਮੁਹਾਲੀ 'ਚ ਸੱਤ ਸਤੰਬਰ ਨੂੰ ਸੀ.ਟੀ. ਗਰੁੱਪ ਆਫ ਕਾਲੇਜਸ ,ਲਾਂਡਰਾਂ ਮੁਹਾਲੀ 'ਚ ਮੁਕਾਬਲੇ ਕਰਵਾਏ ਗਏ ਸਨ।ਇਨ੍ਹਾਂ ਆਡੀਸ਼ਨਾਂ 'ਚ ਚੁਣੀਆਂ ਗਈਆਂ ਮੁਟਿਆਰਾਂ ਅਗਲੇ ਪੜ੍ਹਾਅ ਲਈ ਆਪਣਾ ਹੁਨਰ ਵਿਖਾਉਣਗੀਆਂ । ਇਸ ਰਿਏਲਿਟੀ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 'ਤੇ ਬਹੁਤ ਹੀ ਜਲਦ ਕੀਤਾ ਜਾਵੇਗਾ ।ਸੋ ਤੁਸੀਂ ਵੀ ਤਿਆਰ ਰਹੋ ਮਿਸ ਪੀਟੀਸੀ ਪੰਜਾਬਣ ਨੂੰ ਵੇਖਣ ਲਈ ਸਿਰਫ ਪੀਟੀਸੀ ਪੰਜਾਬੀ 'ਤੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network