ਸਤਿੰਦਰ ਸਰਤਾਜ ਦੇ ਗਾਣੇ ਦੀ ਵੀਡੀਓ 'ਚ ਮਿਲਿਆ ਇੱਕ ਸਾਲ ਤੋਂ ਲਾਪਤਾ ਬੱਚਾ, ਇਹ ਹੈ ਪੂਰਾ ਕਿੱਸਾ

Written by  Aaseen Khan   |  October 04th 2019 10:06 AM  |  Updated: October 04th 2019 10:06 AM

ਸਤਿੰਦਰ ਸਰਤਾਜ ਦੇ ਗਾਣੇ ਦੀ ਵੀਡੀਓ 'ਚ ਮਿਲਿਆ ਇੱਕ ਸਾਲ ਤੋਂ ਲਾਪਤਾ ਬੱਚਾ, ਇਹ ਹੈ ਪੂਰਾ ਕਿੱਸਾ

ਹਾਲ ਹੀ 'ਚ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਨਵਾਂ ਗੀਤ 'ਹਮਾਯਤ' ਜਿਸ ਦੇ ਬੋਲ ਅਤੇ ਵੀਡੀਓ ਕਾਫੀ ਖੂਬਸੂਰਤ ਹੈ ਅਤੇ ਗਾਣੇ ਦੀ ਦੁਨੀਆ ਭਰ 'ਚ ਤਾਰੀਫ ਹੋ ਰਹੀ ਹੈ। ਜਿਸ ਤਰ੍ਹਾਂ ਇਹ ਗਾਣਾ ਦੂਜਿਆਂ ਦੀ ਮਦਦ ਕਰਨ ਦਾ ਸੰਦੇਸ਼ ਦਿੰਦਾ ਹੈ ਇਸੇ ਤਰ੍ਹਾਂ ਦਾ ਕੁਝ ਗਾਣੇ ਦੀ ਵੀਡੀਓ ਨੇ ਵੀ ਕਰ ਦਿਖਾਇਆ ਹੈ। ਜੀ ਹਾਂ ਇਸ ਗੀਤ ਦੀ ਵੀਡੀਓ ਰਾਹੀਂ ਇੱਕ ਸਾਲ ਤੋਂ ਲਾਪਤਾ ਇੱਕ ਬੱਚਾ ਆਪਣੇ ਮਾਂ ਬਾਪ ਨੂੰ ਮਿਲ ਗਿਆ ਹੈ ਜਿਸ ਦੀ ਜਾਣਕਾਰੀ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 

View this post on Instagram

 

ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਬੱਚਾ ਇੱਕ ਸਾਲ ਤੋਂ ਲਾਪਤਾ ਸੀ; ਹਮਾਯਤ??ਗੀਤ ਦੀ ਵੀਡੀਓ ਜੋ ਕਿ ਅਸੀਂ ‘ਪ੍ਰਭ ਆਸਰਾ’ ਮੋਹਾਲ਼ੀ ਵਿਖੇ ਫ਼ਿਲਮਾਈ ਸੀ, ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ, ਉਹ ਆ ਕੇ ਉਸਨੂੰ ਵਾਪਿਸ ਘਰ ਲੈ ਗਏ ਨੇ, ਇਹ ਸੁਣ ਕੇ ਇੱਕ ਫ਼ਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ..ਐਸੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ??- ਸਰਤਾਜ Some well wisher emailed us that a child who was lost from Gurdaspur district since last year; his parents found him by seeing the video of our song #Hamayat which was filmed at #PrabhAasraMohali, they came to know that their son is there and they brought him home. Being an artist with a social responsibility I feel the real contentment & satisfaction. Humbled by the grace of Almighty for bestowing such compassion?? -#Sartaaj? https://youtu.be/iL4RB2H9Le4

A post shared by Satinder Sartaaj (@satindersartaaj) on

ਸਤਿੰਦਰ ਸਰਤਾਜ ਨੇ ਉਸ ਬੱਚੇ ਦੀ ਤਸਵੀਰ ਸਾਂਝੀ ਕਰ ਲਿਖਿਆ,''ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਬੱਚਾ ਇੱਕ ਸਾਲ ਤੋਂ ਲਾਪਤਾ ਸੀ; ਹਮਾਯਤ??ਗੀਤ ਦੀ ਵੀਡੀਓ ਜੋ ਕਿ ਅਸੀਂ ‘ਪ੍ਰਭ ਆਸਰਾ’ ਮੋਹਾਲ਼ੀ ਵਿਖੇ ਫ਼ਿਲਮਾਈ ਸੀ, ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ, ਉਹ ਆ ਕੇ ਉਸਨੂੰ ਵਾਪਿਸ ਘਰ ਲੈ ਗਏ ਨੇ, ਇਹ ਸੁਣ ਕੇ ਇੱਕ ਫ਼ਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ..ਐਸੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ??- ਸਰਤਾਜ"

ਹੋਰ ਵੇਖੋ : ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਦੇ ਸੈੱਟ ‘ਤੇ ਹੋ ਰਹੀ ਹੈ ਖੂਬ ਮਸਤੀ, ਕੁਲਵਿੰਦਰ ਬਿੱਲਾ ਨੇ ਸਾਂਝੀ ਕੀਤੀ ਵੀਡੀਓ

ਕਿਸੇ ਨੇ ਸੱਚ ਹੀ ਕਿਹਾ ਹੈ ਵਿਅਕਤੀ ਜਿਹੋ ਜਿਹੇ ਕੰਮ ਕਰਦਾ ਹੈ ਅਜਿਹਾ ਹੀ ਉਸ ਨੂੰ ਫ਼ਲ ਮਿਲਦਾ ਹੈ। ਸਤਿੰਦਰ ਸਰਤਾਜ ਖੁਦ ਤਾਂ ਆਪਣੀ ਕਲਮ ਨਾਲ ਚੰਗੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ ਉਹਨਾਂ ਦੇ ਗੀਤਾਂ ਦੇ ਵੀਡੀਓ ਵੀ ਹੁਣ ਭਲਾਈ ਦਾ ਕੰਮ ਕਰ ਰਹੇ ਹਨ। ਦੱਸ ਦਈਏ ਹਮਾਯਤ ਗੀਤ ਸਤਿੰਦਰ ਸਰਤਾਜ ਦੀ ਐਲਬਮ ਦਰਿਆਈ ਤਰਜ਼ਾਂ ਸੈਵਨ ਰਿਵਰਸ ਦਾ ਤੀਜਾ ਗੀਤ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network