ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਦੇ ਸੈੱਟ 'ਤੇ ਹੋ ਰਹੀ ਹੈ ਖੂਬ ਮਸਤੀ, ਕੁਲਵਿੰਦਰ ਬਿੱਲਾ ਨੇ ਸਾਂਝੀ ਕੀਤੀ ਵੀਡੀਓ

Written by  Aaseen Khan   |  October 03rd 2019 06:06 PM  |  Updated: October 03rd 2019 06:06 PM

ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਦੇ ਸੈੱਟ 'ਤੇ ਹੋ ਰਹੀ ਹੈ ਖੂਬ ਮਸਤੀ, ਕੁਲਵਿੰਦਰ ਬਿੱਲਾ ਨੇ ਸਾਂਝੀ ਕੀਤੀ ਵੀਡੀਓ

2018 'ਚ ਆਈ ਫ਼ਿਲਮ ਪ੍ਰਾਹੁਣਾ ਜਿਸ ਨਾਲ ਗਾਇਕ ਕੁਲਵਿੰਦਰ ਬਿੱਲਾ ਨੇ ਪੰਜਾਬੀ ਫ਼ਿਲਮਾਂ 'ਚ ਨਾਇਕ ਦੇ ਤੌਰ 'ਤੇ ਐਂਟਰੀ ਮਾਰੀ। ਹੁਣ ਇਸ ਫ਼ਿਲਮ ਦੇ ਸੀਕਵਲ ਦਾ ਸ਼ੂਟ ਯੂਕੇ 'ਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਪਰ ਜਿੱਥੇ ਪ੍ਰਾਹੁਣੇ ਹੋਣ ਉੱਥੇ ਹਾਸਾ ਠੱਠਾ ਨਾ ਹੋਵੇ ਇਹ ਤਾਂ ਹੋ ਹੀ ਨਹੀਂ ਸਕਦਾ। ਪ੍ਰਾਹੁਣਿਆਂ ਨੂੰ ਦਫ਼ਾ ਕਰੋ ਫ਼ਿਲਮ ਦੇ ਸੈੱਟ 'ਤੇ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਹਾਰਬੀ ਸੰਘਾ, ਕਰਮਜੀਤ ਅਨਮੋਲ ਅਤੇ ਕੁਲਵਿੰਦਰ ਬਿੱਲਾ ਆਪਣੀ ਟੀਮ ਮੈਂਬਰਜ਼ ਦੇ ਨਾਲ ਹਾਸਾ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਹਨ।

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਤਿੰਨੋ ਸ੍ਟਾਰਸ ਫ਼ਿਲਮ ਦਾ ਕੋਈ ਸੀਨ ਸ਼ੂਟ ਕਰ ਰਹੇ ਹਨ ਜਿਸ ਦੌਰਾਨ ਹੀ ਕੁਲਵਿੰਦਰ ਬਿੱਲਾ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ। ਦੱਸ ਦਈਏ ਫ਼ਿਲਮ 'ਚ ਕੁਲਵਿੰਦਰ ਬਿੱਲਾ ਨਾਲ ਰੁਬੀਨਾ ਬਾਜਵਾ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੇ ਜਿੰਨ੍ਹਾਂ ਪਿਛਲੇ ਦਿਨੀਂ ਹੀ ਫ਼ਿਲਮ ਦੀ ਚੱਲ ਰਹੀ ਸ਼ੂਟਿੰਗ 'ਚ ਪਹੁੰਚ ਤਸਵੀਰ ਵੀ ਸਾਂਝੀ ਕੀਤੀ ਹੈ।

ਹੋਰ ਵੇਖੋ : ਕੀ ਕੁਲਵਿੰਦਰ ਬਿੱਲਾ ਸਲਮਾਨ ਖ਼ਾਨ ਦੀ ਫ਼ਿਲਮ ਦਬੰਗ 3 'ਚ ਲੈ ਕੇ ਆ ਰਹੇ ਨੇ ਗੀਤ ?

ਫ਼ਿਲਮ ਨੂੰ ਅੰਮ੍ਰਿਤ ਰਾਜ ਚੱਡਾ ਡਾਇਰੈਕਟਰ ਕਰ ਰਹੇ ਹਨ ਅਤੇ ਸਿਮਰਜੀਤ ਸਿੰਘ ਪ੍ਰੋਡਕਸ਼ਨ ‘ਚ ਫ਼ਿਲਮਾਇਆ ਜਾਵੇਗਾ। ਸੰਦੀਪ ਬਾਂਸਲ, ਆਸ਼ੂ ਮੁਨੀਸ਼ ਸਾਹਨੀ, ਪੁਸ਼ਪਿੰਦਰ ਕੌਰ ਅਤੇ ਅਨਿਕੇਤ ਕਵਾਡੇ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ।2020 ‘ਚ ਫ਼ਿਲਮ ਵੱਡੇ ਪਰਦੇ ‘ਤੇ ਦੇਖਣ ਨੂੰ ਮਿਲਣ ਵਾਲੀ ਹੈ। ਇਸ ਤੋਂ ਇਲਾਵਾ ਫ਼ਿਲਮ ਟੈਲੀਵਿਜ਼ਨ ‘ਚ ਕੁਲਵਿੰਦਰ ਬਿੱਲਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network