ਮਨੀ ਔਜਲਾ ਕਰਨਾ ਚਾਹੁੰਦੇ ਨੇ ਬਰੈਂਪਟਨ ‘ਚ ਦੁੱਖ ਹੰਢਾ ਰਹੀ ਪੰਜਾਬੀ ਭੈਣ ਦੀ ਮਦਦ, ਵੀਡੀਓ ਸਾਂਝਾ ਕਰਕੇ ਜਾਣਕਾਰੀ ਦੇਣ ਲਈ ਕੀਤੀ ਬੇਨਤੀ

Reported by: PTC Punjabi Desk | Edited by: Lajwinder kaur  |  October 11th 2019 03:34 PM |  Updated: October 11th 2019 03:35 PM

ਮਨੀ ਔਜਲਾ ਕਰਨਾ ਚਾਹੁੰਦੇ ਨੇ ਬਰੈਂਪਟਨ ‘ਚ ਦੁੱਖ ਹੰਢਾ ਰਹੀ ਪੰਜਾਬੀ ਭੈਣ ਦੀ ਮਦਦ, ਵੀਡੀਓ ਸਾਂਝਾ ਕਰਕੇ ਜਾਣਕਾਰੀ ਦੇਣ ਲਈ ਕੀਤੀ ਬੇਨਤੀ

ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਮਨੀ ਔਜਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਬਰੈਂਪਟਨ ਦੇ ਨੇੜਲੀ ਜਗ੍ਹਾ ਉੱਤੇ ਇੱਕ ਪੰਜਾਬੀ ਕੁੜੀ ਬੈਗ ਕਰ ਰਹੀ ਹੈ। ਇਹ ਮੁਟਿਆਰ ਭੀਖ ਮੰਗ ਰਹੀ ਹੈ ਕਿ ਉਹ ਸਟੂਡੈਂਟ ਹੈ, ਉਸ ਕੋਲ ਖਾਣ ਲਈ ਕੁਝ ਨਹੀਂ ਹੈ। ਮਨੀ ਔਜਲਾ ਉਸ ਪੰਜਾਬੀ ਭੈਣ ਦੀ ਮਦਦ ਕਰਨਾ ਚਾਹੁੰਦੇ ਨੇ, ਤੇ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਬੇਨਤੀ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮੁਟਿਆਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਮਨੀ ਔਜਲਾ ਦੇ ਫੇਸਬੁੱਕ ਪੇਜ਼ ਜਾਂ ਫਿਰ ਇੰਸਟਾਗ੍ਰਾਮ ਉੱਤੇ ਜਾਣਕਾਰੀ ਦੇ ਸਕਦੇ ਨੇ। ਤਾਂ ਜੋ ਉਹ ਇਸ ਪੰਜਾਬੀ ਭੈਣ ਦੀ ਜਿੰਨੀ ਵੀ ਸਹਾਇਤਾ ਹੋ ਸਕਦੀ ਹੈ ਕਰ ਸਕਣ।

 

View this post on Instagram

 

Je Kise nu pta Es Bhainn Baare Kindly Dasso Aapan Help Karange ??

A post shared by Money Aujla (@moneyaujla) on

ਮਨੀ ਔਜਲਾ ਜੋ ਕਿ ਬਹੁਤ ਜਲਦ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਧਾਰਮਿਕ ਗੀਤ ‘ਬਾਬਾ ਨਾਨਕ’ ਲੈ ਕੇ ਆ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network