ਗਾਇਕ ਦਿਲਜੀਤ ਦੋਸਾਂਝ ਦਾ ‘LOVER’ ਗੀਤ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦਿਲਜੀਤ ਦਾ ਇਹ ਵੱਖਰਾ ਅੰਦਾਜ਼ ਛਾਇਆ ਸੋਸ਼ਲ ਮੀਡੀਆ ਤੇ, ਦੇਖੋ ਵੀਡੀਓ

written by Lajwinder kaur | August 22, 2021

ਗਾਇਕ ਦਿਲਜੀਤ ਦੋਸਾਂਝ (Diljit Dosanjh)ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ਮੂਨ ਚਾਈਲਡ ਏਰਾ (Album Moon Child Era) ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਬਣੇ ਹੋਏ ਨੇ। ਮਿਊਜ਼ਿਕ ਐਲਬਮ ਦੀ ‘The Chosen One -Intro’ ਤੋਂ ਬਾਅਦ ਐਲਬਮ ਦਾ ਫਰਸਟ ਗੀਤ ਵੀ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਗਿਆ ਹੈ। ਜੀ ਹਾਂ ਉਹ LOVER ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ।

inside image of singer diljit dosanjh new song lover out Image Source: youtube

ਹੋਰ ਪੜ੍ਹੋ : ਅਜੀਤ ਮਹਿੰਦੀ ਨੇ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਪਾਪਾ ਦਲੇਰ ਮਹਿੰਦੀ ਤੇ ਪਤੀ ਨਵਰਾਜ ਹੰਸ ਦੇ ਨਾਲ ਮਸਤੀ ਕਰਦੀ ਆਈ ਨਜ਼ਰ

ਹੋਰ ਪੜ੍ਹੋ : ਕਰੀਨਾ ਕਪੂਰ ਨੇ ਛੋਟੇ ਪੁੱਤਰ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ, ਮਾਂ ਦੀ ਗੋਦੀ ‘ਚ ਸਕੂਨ ਨਾਲ ਸੌਂਦਾ ਹੋਇਆ ਨਜ਼ਰ ਆਇਆ ਨੰਨ੍ਹਾ ਜੇਹ

feature image of singer diljit dosanjh Image Source: youtube

ਜੀ ਹਾਂ ਵੱਖਰੇ ਅੰਦਾਜ਼ ‘ਚ ਗਾਇਆ ਗਿਆ ਇਹ ਗੀਤ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਨੇ ਤੇ ਮਿਊਜ਼ਿਕ ਇਟੈਂਸ ਨੇ ਹੀ ਦਿੱਤਾ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦਿਲਜੀਤ ਦੋਸਾਂਝ ਦੇ ਇਸ ਵੱਖਰੇ ਅੰਦਾਜ਼ ਦੇ ਨਾਲ ਗਾਏ ਗੀਤ ਦੀ ਤਾਰੀਫ ਕਰ ਰਹੇ ਨੇ। ਜਿਸ ਕਰਕੇ ਇਹ ਗੀਤ ਟਰੈਂਡਿੰਗ ‘ਚ ਚੱਲ ਰਿਹਾ ਹੈ।

ਜੇ ਗੱਲ ਕਰੀਏ ਇਸ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਮਲਟੀ ਸਟਾਰ ਕਲਾਕਾਰ ਨੇ। ਉਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਨੇ। ਗਾਇਕ ਦੇ ਨਾਲ ਉਹ ਅਦਾਕਾਰੀ 'ਚ ਵਾਹ ਵਾਹੀ ਖੱਟ ਚੁੱਕੇ ਨੇ। ਉਹ ਅਜਿਹੇ ਪੰਜਾਬੀ ਕਲਾਕਾਰ ਨੇ ਜੋ ਬਾਲੀਵੁੱਡ ਪਹੁੰਚ ਕੇ ਵੀ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਉਹ ਪੰਜਾਬੀ ਫ਼ਿਲਮਾਂ 'ਚ ਵੀ ਵੱਧ ਚੜ੍ਹ ਕੇ ਕੰਮ ਰਹੇ ਨੇ। ਆਉਣ ਵਾਲੇ ਸਮੇਂ 'ਚ ਉਹ ਜੋੜੀ ਫ਼ਿਲਮ 'ਚ ਨਜ਼ਰ ਆਉਣਗੇ।

 

0 Comments
0

You may also like