ਬਜ਼ਾਰ ਵਿੱਚ ਮਿਲ ਰਹੇ ਇਹਨਾਂ ਮਾਸਕ ਦੀ ਕੀਮਤ ਸੁਣ ਕੇ, ਤੁਸੀਂ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਇਹਨਾਂ ਨੂੰ ਲਗਾਈਏ ਜਾਂ ਲਾਕਰ ’ਚ ਰੱਖੀਏ
ਕੋਰੋਨਾ ਵਾਇਰਸ ਕਰਕੇ ਫੇਸ ਮਾਸਕ ਦੀ ਮੰਗ ਏਨੀਂ ਵੱਧ ਗਈ ਹੈ ਕਿ ਤੁਸੀਂ ਯਕੀਨ ਨਹੀਂ ਕਰੋਗੇ । ਇਸ ਸਭ ਨੂੰ ਦੇਖਦੇ ਹੋਏ ਮਾਰਕਿਟ ਵਿੱਚ ਕਈ ਤਰ੍ਹਾਂ ਦੇ ਮਾਸਕ ਉਪਲਬਧ ਹਨ । ਐੱਨ 95 ਤੋਂ ਲੈ ਕੇ ਕੱਪੜੇ ਦੇ ਮਾਸਕ ਤੱਕ ਬਜ਼ਾਰ ਵਿੱਚ ਉਪਲਬਧ ਹਨ । ਇੱਥੇ ਹੀ ਬਸ ਨਹੀਂ ਗਹਿਣਿਆਂ ਦੀਆਂ ਦੁਕਾਨਾਂ ਤੋਂ ਵੀ ਮਾਸਕ ਮਿਲਣ ਲੱਗੇ ਹਨ । ਜਿਨ੍ਹਾਂ ਨੂੰ ਸੋਨੇ ਦੇ ਕਾਰੀਗਰਾਂ ਨੇ ਵੱਖਰਾ ਰੂਪ ਦਿੱਤਾ ਹੈ ।
ਪੂਣੇ ਵਿੱਚ ਇੱਕ ਕਾਰੀਗਰ ਨੇ ਸੋਨੇ ਨਾਲ ਬਣਿਆ ਮਾਸਕ ਤਿਆਰ ਕੀਤਾ ਹੈ । ਜਿਸ ਦੀ ਕੀਮਤ ਦੋ ਲੱਖ 89 ਹਜ਼ਾਰ ਰੁਪਏ ਹੈ । ਇਹ ਮਾਸਕ ਪਿੰਪਰੀ ਚਿੰਚਵਾੜ ਇਲਾਕੇ ਵਿੱਚ ਰਹਿਣ ਵਾਲੇ ਵਿਆਕਤੀ ਨੇ ਬਣਵਾਇਆਂ ਹੈ । ਪੂਣੇ ਦੇ ਰਹਿਣ ਵਾਲੇ ਵਿਅਕਤੀ ਨੂੰ ਸੋਨੇ ਨਾਲ ਬਹੁਤ ਲਗਾਅ ਹੈ । ਇਸ ਲਈ ਉਸ ਨੇ ਸੋਨੇ ਦਾ ਹੀ ਮਾਸਕ ਬਣਵਾ ਲਿਆ ।
https://www.instagram.com/p/CCtOdRAFa_z/
ਸੂਰਤ ਵਿੱਚ ਡੀ ਕੁਸ਼ਾਲ ਭਾਈ ਜਵੈਲਰ, ਸਧਾਰਨ ਐੱਨ95 ਮਾਸਕ ਵਿੱਚ ਸੋਨਾ ਤੇ ਹੀਰੇ ਜੜ ਰਹੇ ਹਨ । ਦੁਕਾਨ ਦੇ ਮਾਲਕ ਦੀਪਕ ਚੌਕਸੀ ਦਾ ਕਹਿਣਾ ਹੈ ਕਿ ਹੁਣ ਵਿਆਹਾਂ ਵਿੱਚ ਵੀ ਲੋਕ ਮਾਸਕ ਪਹਿਣਨ ਲੱਗ ਗਏ ਹਨ ਇਸ ਲਈ ਉਹਨਾਂ ਦੇ ਦਿਲ ਵਿੱਚ ਵਿਚਾਰ ਆਇਆ ਕਿ ਇਸ ਤਰ੍ਹਾਂ ਦੇ ਮਾਸਕ ਤਿਆਰ ਕਰਕੇ ਵੇਚੇ ਜਾ ਸਕਦੇ ਹਨ । ਉਹਨਾਂ ਦੇ ਇਸ ਮਾਸਕ ਦੀ ਕੀਮਤ 5 ਤੋਂ 10 ਲੱਖ ਦੇ ਵਿਚਕਾਰ ਹੈ ।
ਭਅਫਓ ਜਾਂ ਅ ਭੳਟਹਨਿਗ ਅਪੲ, ਇੱਕ ਜਪਾਨੀ ਬਰਾਂਡ ਹੈ, ਜਿਹੜਾ ਕਿ ਆਪਣੇ ਅਨੌਖੇ ਸਟਾਈਲ ਲਈ ਜਾਣਿਆਂ ਜਾਂਦਾ ਹੈ । ਇਸ ਬਰਾਂਡ ਵੱਲੋਂ ਬਣਾਏ ਮਾਸਕ ਦੀ ਕੀਮਤ 24249 ਰੁਪਏ ਹੈ । ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ ਹਨ ਜਿਨ੍ਹਾਂ ਦੇ ਮਾਸਕ ਦੀ ਕੀਮਤ ਰੁਪਈਆਂ ਵਿੱਚ ਨਹੀਂ ਹਜ਼ਾਰਾਂ ਵਿੱਚ ਹੈ ।