ਅੰਬਾਨੀਆਂ ਦੇ ਮੁੰਡੇ ਦੇ ਵਿਆਹ ’ਤੇ ਇਸ ਅਦਾਕਾਰਾ ਨੇ ਕੀਤੀ ਸੀ ਅਜਿਹੀ ਹਰਕਤ, ਸਕਿਓਰਿਟੀ ਗਾਰਡ ਤੋਂ ਖਾਧੀਆਂ ਸਨ ਝਿੜਕਾਂ

written by Rupinder Kaler | September 28, 2019

ਆਪਣੀ ਅਦਾਕਾਰੀ ਨਾਲ ਛੋਟੇ ਤੋਂ ਵੱਡੇ ਪਰਦੇ ਤੇ ਰਾਜ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਆਪਣਾ 34ਵਾਂ ਜਨਮ ਦਿਨ ਮਨਾ ਰਹੀ ਹੈ । ਏਕਤਾ ਕਪੂਰ ਦੇ ਲੜੀਵਾਰ ਨਾਟਕ ‘ਕਿਉਂਕਿ ਸਾਸ ਭੀ ਕਬੀ ਬਹੂ ਥੀ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੌਨੀ ਰਾਏ ਨੇ ਕਈ ਵੱਡੇ ਨਾਟਕਾਂ ਵਿੱਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ ।ਪਰ ਇਸ ਅਦਾਕਾਰਾਂ ਨੇ ਉਦੋਂ ਸੁਰਖੀਆਂ ਵਟੋਰੀਆਂ ਸਨ ਜਦੋਂ ਇਸ ਨੇ ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦੇ ਵਿਆਹ ਵਿੱਚ ਇੱਕ ਅਜਿਹੀ ਹਰਕਤ ਕੀਤੀ ਸੀ ਜਿਸ ਕਰਕੇ ਇਸ ਦੇ ਹਰ ਪਾਸੇ ਚਰਚੇ ਸ਼ੁਰੂ ਹੋ ਗਏ ਸਨ ।

https://www.instagram.com/p/BvULb23Bgy9/

ਅੰਬਾਨੀਆਂ ਦੇ ਮੁੰਡੇ ਦਾ ਵਿਆਹ 9 ਮਾਰਚ ਨੂੰ ਹੋਇਆ ਸੀ । ਇਹ ਵਿਆਹ ਚਾਰ ਦਿਨ ਚੱਲਿਆ ਸੀ । ਇਸ ਵਿਆਹ ਵਿੱਚ ਕਈ ਸੈਲੀਬ੍ਰਿਟੀ ਤੇ ਵੱਡੇ ਕਾਰੋਬਾਰੀ ਪਹੁੰਚੇ ਸਨ ਜਿੰਨ੍ਹਾਂ ਨੂੰ ਜੈਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ । ਮੌਨੀ ਰਾਏ ਨੇ ਇਸ ਵਿਆਹ ਵਿੱਚ ਆਪਣੀ ਪ੍ਰਫਾਰਮੈਂਸ ਦੇਣੀ ਸੀ ਪਰ ਉਸ ਨੇ ਆਪਣੀ ਪ੍ਰਫਾਰਮੈਂਸ ਕੈਂਸਲ ਕਰਨ ਦੀ ਧਮਕੀ ਦੇ ਦਿੱਤੀ ।

https://www.instagram.com/p/BvULA-yBEAe/

ਮੌਨੀ ਦੀ ਇਸ ਹਰਕਤ ਕਰਕੇ ਪੂਰੇ ਵਿਆਹ ਵਿੱਚ ਚਰਚੇ ਸ਼ੁਰੂ ਹੋ ਗਏ ਸਨ । ਪਾਰਟੀ ਦੀ ਸਕਿਓਰਿਟੀ ਬਹੁਤ ਟਾਈਟ ਸੀ । ਇਸ ਵਜ੍ਹਾ ਕਰਕੇ ਸਾਰੇ ਮਹਿਮਾਨਾਂ ਦੇ ਫੋਨ ਸੀਲ ਕਰ ਦਿੱਤੇ ਗਏ । ਪਰ ਮੌਨੀ ਨੇ ਆਪਣਾ ਫੋਨ ਸੀਲ ਨਹੀਂ ਕਰਵਾਇਆ ਜਿਸ ਕਰਕੇ ਸਕਿਓਰਿਟੀ ਗਾਰਡ ਤੇ ਮੌਨੀ ਦੀ ਬਹਿਸ ਵੀ ਹੋਈ ਪਰ ਆਖਿਰ ਵਿੱਚ ਮੌਨੀ ਨੇ ਫੋਨ ਸੀਲ ਕਰਵਾ ਲਿਆ ਪਰ ਤਿਆਰ ਹੋਣ ਸਮੇਂ ਮੌਨੀ ਨੇ ਇਹ ਸੀਲ ਫਿਰ ਤੋੜ ਦਿੱਤੀ ਜਿਸ ਕਰਕੇ ਇੱਕ ਵਾਰ ਫਿਰ ਮੌਨੀ ਤੇ ਸਕਿਓਰਿਟੀ ਗਾਰਡ ਵਿਚਾਲੇ ਬਹਿਸ ਸ਼ੁਰੂ ਹੋ ਗਈ ਤੇ ਫੋਨ ਫਿਰ ਸੀਲ ਕੀਤਾ ਗਿਆ ।

https://www.instagram.com/p/BuDPm7yB_5O/

ਇਸ ਵਾਰ ਮੌਨੀ ਨੂੰ ਸਖਤ ਹਿਦਾਇਤ ਦਿੱਤੀ ਗਈ । ਮੌਨੀ ਨੇ ਇਸ ਤੋਂ ਬਾਅਦ ਆਪਣੀ ਪ੍ਰਫਾਰਮੈਂਸ ਕੈਂਸਲ ਕਰਨ ਦੀ ਧਮਕੀ ਦਿੱਤੀ ਪਰ ਉਸ ਨੇ ਅਡਵਾਂਸ ਪੈਸੇ ਲਏ ਹੋਏ ਸਨ ਜਿਸ ਕਰਕੇ ਉਸ ਨੂੰ ਆਪਣੀ ਪ੍ਰਫਾਰਮੈਂਸ ਦੇਣੀ ਹੀ ਪਈ ।

0 Comments
0

You may also like