ਹੱਥਾਂ 'ਚ ਮਹਿੰਦੀ, ਮਾਂਗ 'ਚ ਸਿੰਦੂਰ...ਵਿਆਹ ਤੋਂ ਬਾਅਦ ਮੌਨੀ ਰਾਏ ਮਨਾ ਰਹੀ ਹੈ ਪਹਿਲਾ ਕਰਵਾ ਚੌਥ, ਦੇਖੋ ਤਸਵੀਰਾਂ

written by Lajwinder kaur | October 13, 2022 04:36pm

Mouni Roy First Karva Chauth : ਮੌਨੀ ਰਾਏ ਨੇ 27 ਜਨਵਰੀ, 2022 ਨੂੰ ਗੋਆ ਵਿੱਚ ਕਾਰੋਬਾਰੀ ਸੂਰਜ ਨਾਂਬਿਆਰ ਨਾਲ ਵਿਆਹ ਕੀਤਾ ਸੀ ਅਤੇ ਇਸ ਸਾਲ ਉਹ ਆਪਣਾ ਪਹਿਲਾ ਕਰਵਾ ਚੌਥ ਮਨਾ ਰਹੀ ਹੈ। ਮੌਨੀ ਨੇ ਇੰਸਟਾਗ੍ਰਾਮ 'ਤੇ ਆਪਣੇ ਪਹਿਲੇ ਕਰਵਾ ਚੌਥ ਦੀਆਂ ਤਿਆਰੀਆਂ ਦੀ ਝਲਕੀਆਂ ਸਾਂਝੀਆਂ ਕੀਤੀਆਂ ਹਨ। ਜਿਸ 'ਚ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਮਹਿੰਦੀ ਲਗਾਈ ਹੈ।

ਅਦਾਕਾਰਾ ਮੌਨੀ ਰਾਏ ਦੀ ਮਹਿੰਦੀ ਕਾਫੀ ਵਾਇਰਲ ਹੋ ਰਹੀ ਹੈ। ਮੌਨੀ ਰਾਏ ਦਾ ਇਹ ਪਹਿਲਾ ਕਰਵਾ ਚੌਥ ਹੈ। ਇਸ ਮੌਕੇ ਉਸ ਨੇ ਆਪਣੇ ਹੱਥਾਂ 'ਤੇ ਖੂਬਸੂਰਤ ਮਹਿੰਦੀ ਸਜਾਈ ਹੋਈ ਹੈ। ਮਹਾਦੇਵ ਅਤੇ ਪਾਰਵਤੀ ਉਨ੍ਹਾਂ ਦੇ ਹੱਥਾਂ ਵਿੱਚ ਨਜ਼ਰ ਆਉਂਦੇ ਹਨ। ਦੱਸ ਦੇਈਏ ਕਿ ਦੇਵੋ ਕੇ ਦੇਵ ਮਹਾਦੇਵ ਫੇਮ ਮੌਨੀ ਇੱਕ ਸ਼ਿਵ ਭਗਤ ਹੈ।

inside image of moni roy image source: Instagram

ਹੋਰ ਪੜ੍ਹੋ : ਰਾਖੀ ਸਾਵੰਤ ਨੇ ਵੀ ਰੱਖਿਆ ਆਪਣੇ ਬੁਆਏਫ੍ਰੈਂਡ ਆਦਿਲ ਦੇ ਲਈ ਕਰਵਾ ਚੌਥ ਦਾ ਵਰਤ, ਹੱਥਾਂ ‘ਤੇ ਲਗਵਾਈ ਆਦਿਲ ਦੇ ਨਾਮ ਦੀ ਮਹਿੰਦੀ

ਮੌਨੀ ਰਾਏ ਨੇ ਆਪਣੇ ਹੱਥਾਂ ਦੀ ਮਹਿੰਦੀ ਦੀਆਂ ਤਸਵੀਰਾਂ ਪੋਸਟ ਕੀਤੀਆਂ ਅਤੇ ਕੈਪਸ਼ਨ ਲਿਖਿਆ, ‘ਪਹਿਲਾ ਹਮੇਸ਼ਾ ਖਾਸ ਹੁੰਦਾ ਹੈ…ਕਰਵਾਚੌਥ ਦੀਆਂ ਸੁੰਦਰ ਔਰਤਾਂ ਨੂੰ ਮੁਬਾਰਕਾਂ’। ਮੌਨੀ ਨੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਆਪਣੇ ਹੱਥਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਰ ਕੋਈ ਮੌਨੀ ਦੀ ਮਹਿੰਦੀ ਦੀ ਤਾਰੀਫ ਕਰ ਰਹੇ ਹਨ।

mouni pic image source: Instagram

ਮੌਨੀ ਰਾਏ ਨੇ ਇਸ ਸਾਲ ਜਨਵਰੀ 'ਚ ਸੂਰਜ ਨੰਬਰਬਾਰ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦਾ ਵਿਆਹ ਗੋਆ ਵਿੱਚ ਬੰਗਾਲੀ ਅਤੇ ਦੱਖਣੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਅਯਾਨ ਮੁਖਰਜੀ ਦੀ ਫਿਲਮ 'ਬ੍ਰਹਮਾਸਤਰ' 'ਚ ਨਜ਼ਰ ਆਈ ਸੀ। ਫਿਲਮ 'ਚ ਮੌਨੀ ਨੂੰ ਕਾਫੀ ਤਾਰੀਫ ਮਿਲੀ ਸੀ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਇਸ ਤੋਂ ਇਲਾਵਾ ਮੌਨੀ ਦੀ ਝੋਲੀ ਕਈ ਹੋਰ ਫ਼ਿਲਮੀ ਪ੍ਰੋਜੈਕਟ ਹਨ।

mouni roy mehndi pic image source: Instagram

 

View this post on Instagram

 

A post shared by mon (@imouniroy)

You may also like