ਮੌਨੀ ਰਾਏ ਦੁਬਈ 'ਚ ਪਤੀ ਨਾਲ ਬਿਤਾ ਰਹੀ ਹੈ ਖੁਸ਼ਨੁਮਾ ਪਲ, ਖੁਸ਼ੀ ਨਾਲ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ, ਦੇਖੋ ਵੀਡੀਓ

written by Lajwinder kaur | August 18, 2022

Mouni Roy spends lovely Time with hubby Suraj Nambiar In Dubai : ਛੋਟੇ ਪਰਦੇ ਤੋਂ ਵੱਡੇ ਪਰਦੇ ਦੀ ਅਦਾਕਾਰਾ ਬਣੀ ਮੌਨੀ ਰਾਏ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਭਿਨੇਤਰੀ ਕਦੇ ਪਤੀ ਸੂਰਜ ਨਾਂਬਿਆਰ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਹੈ, ਅਤੇ ਕਦੇ ਆਪਣੀਆਂ ਗਲੈਮਰਸ ਫੋਟੋਆਂ ਦੇ ਨਾਲ ਦਰਸ਼ਕਾਂ ਦੇ ਹੌਸ਼ ਉੱਡਾ ਦਿੰਦੀ ਹੈ। ਏਨੀਂ ਦਿਨੀਂ ਅਦਾਕਾਰਾ ਆਪਣੇ ਪਤੀ ਦੇ ਨਾਲ ਦੁਬਈ 'ਚ ਖੁਸ਼ਨੁਮਾ ਪਲਾਂ ਦਾ ਅਨੰਦ ਲੈ ਰਹੀ ਹੈ। ਅਦਾਕਾਰਾ ਦੀਆਂ ਨਵੀਆਂ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਭਾਰਤੀ ਦਾ ਬੇਟਾ ਲਕਸ਼ ਜਨਤਕ ਤੌਰ ‘ਤੇ ਪਹਿਲੀ ਵਾਰ ਆਇਆ ਨਜ਼ਰ, ਪਪਰਾਜ਼ੀ ਭਾਣਜੇ-ਭਾਣਜੇ ਕਹਿੰਦੇ ਆਏ ਨਜ਼ਰ, ਦੇਖੋ ਕਿਊਟ ਵੀਡੀਓ

mouni with hubby image source Instagram

ਦਰਅਸਲ ਕੁਝ ਸਮਾਂ ਪਹਿਲਾਂ ਮੌਨੀ ਰਾਏ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਕੁਝ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ 'ਚ ਅਭਿਨੇਤਰੀ ਦਾ ਸਿਜ਼ਲਿੰਗ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਵੀਡੀਓ 'ਚ ਅਭਿਨੇਤਰੀ ਨੂੰ ਲਾਲ ਪ੍ਰਿੰਟਿਡ ਲੰਬੀ ਡਰੈੱਸ ਪਹਿਨੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਮੌਨੀ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਇਸ ਲਈ ਉਹ ਡਾਂਸ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕਰ ਰਹੀ ਹੈ।

inside image of actress mouni image source Instagram

ਤੁਹਾਨੂੰ ਦੱਸ ਦੇਈਏ ਅਦਾਕਾਰਾ ਨੇ ਆਪਣੀ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ। ਜਿਸ ‘ਚ ਉਹ ਲੱਕੜ ਦੇ ਡਾਇਨਿੰਗ ਟੇਬਲ ਦੇ ਕੋਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਆਪਣੇ ਪਤੀ ਦੇ ਨਾਲ ਰੋਮਾਂਟਿਕ ਪੋਜ਼ ਵੀ ਦਿੰਦੀ ਹੋਈ ਨਜ਼ਰ ਆਈ।

inside image of mouni roy latest pic image source Instagram

ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਅਦਾਕਾਰਾ ਆਪਣੇ ਪਤੀ ਸੂਰਜ ਨਾਂਬਿਆਰ ਨਾਲ ਦੁਬਈ 'ਚ ਮਸਤੀ ਕਰ ਰਹੀ ਹੈ। ਇਸ ਦੌਰਾਨ ਦੋਵੇਂ ਇਕੱਠੇ ਕੁਆਲਿਟੀ ਟਾਈਮ ਬਤੀਤ ਕਰ ਰਹੇ ਹਨ। ਮੌਨੀ ਅਤੇ ਸੂਰਜ ਨੇ ਕਈ ਯਾਦਾਂ ਨੂੰ ਇਕੱਠਾ ਕਰਨ ਲਈ ਇਕੱਠੇ ਫੋਟੋਸ਼ੂਟ ਵੀ ਕਰਵਾਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਜੇ ਗੱਲ ਕਰੀਏ ਮੌਨੀ ਦੇ ਵਰਕ ਫਰੰਟ ਦੀ ਤਾਂ ਉਹ ਜਲਦ ਹੀ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਨਾਲ ਫ਼ਿਲਮ ਬ੍ਰਹਮਾਸਤਰ ‘ਚ ਨਜ਼ਰ ਆਵੇਗੀ।

 

 

View this post on Instagram

 

A post shared by mon (@imouniroy)

 

 

View this post on Instagram

 

A post shared by mon (@imouniroy)

You may also like