ਮੌਨੀ ਰਾਏ ਤੇ ਸੂਰਜ ਨਾਂਬਿਆਰ ਦਾ ਹੋਇਆ ਵਿਆਹ, ਅਰਜੁਨ ਬਿਜਲਾਨੀ ਨੇ ਨਵੇਂ ਵਿਆਹੇ ਜੋੜੇ ਦੀ ਤਸਵੀਰ ਸ਼ੇਅਰ ਕਰਕੇ ਦਿੱਤੀ ਵਧਾਈ

Written by  Lajwinder kaur   |  January 27th 2022 12:24 PM  |  Updated: January 31st 2022 10:25 AM

ਮੌਨੀ ਰਾਏ ਤੇ ਸੂਰਜ ਨਾਂਬਿਆਰ ਦਾ ਹੋਇਆ ਵਿਆਹ, ਅਰਜੁਨ ਬਿਜਲਾਨੀ ਨੇ ਨਵੇਂ ਵਿਆਹੇ ਜੋੜੇ ਦੀ ਤਸਵੀਰ ਸ਼ੇਅਰ ਕਰਕੇ ਦਿੱਤੀ ਵਧਾਈ

ਅਦਾਕਾਰਾ ਮੌਨੀ ਰਾਏ ਅਤੇ ਦੁਬਈ ਦੇ ਬਿਜ਼ਨੈੱਸਮੈਨ ਸੂਰਜ ਨਾਂਬਿਆਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ (Mouni Roy-Suraj Nambiar wedding)। ਦੋਹਾਂ ਨੇ ਗੋਆ 'ਚ ਆਪਣੇ ਪਰਿਵਾਰ ਅਤੇ ਕਰੀਬੀ ਦੋਸਤਾਂ ਦੀ ਮੌਜੂਦਗੀ 'ਚ ਮਲਿਆਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਸੂਰਜ ਅਤੇ ਮੌਨੀ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਹੁਣ ਉਨ੍ਹਾਂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਆਦਿਤਿਆ ਨਰਾਇਣ ਨੇ ਸ਼ੇਅਰ ਕੀਤੀਆਂ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ, ਸ਼ਵੇਤਾ ਅਗਰਵਾਲ ਦੇ ਚਿਹਰੇ 'ਤੇ ਨਜ਼ਰ ਆਈ ਚਮਕ

haldi ceremony of mouni roy wedding bell image source -instagram

ਉਨ੍ਹਾਂ ਦੇ ਦੋਸਤ ਅਤੇ ਕੋ-ਸਟਾਰ ਅਰਜੁਨ ਬਿਜਲਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਨਵੇਂ ਵਿਆਹੇ ਜੋੜੇ ਦੀ ਤਸਵੀਰ ਸ਼ੇਅਰ ਕਰਕੇ ਵਧਾਈਆਂ ਦਿੱਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ- ‘Mr and Mrs Nambiar...’। ਤਸਵੀਰ ਚ ਮੌਨੀ ਤੇ ਸੂਰਜ ਰਿਵਾਇਤ ਕੱਪੜਿਆਂ ‘ਚ ਨਜ਼ਰ ਆ ਰਹੇ ਨੇ। ਮੌਨੀ ਰਾਏ ਨੇ ਸਫੈਦ ਤੇ ਲਾਲ ਰੰਗ ਵਾਲੀ ਸਾੜ੍ਹੀ ਪਾਈ ਹੋਈ ਤੇ ਸੂਰਜ ਨੇ ਧੋਤੀ ਕੁੜਤੇ 'ਚ ਨਜ਼ਰ ਆ ਰਿਹਾ  ਹੈ। ਪ੍ਰਸ਼ੰਸਕ ਤੇ ਕਲਾਕਾਰ ਕਮੈਂਟ ਕਰਕੇ ਜੋੜੀ ਨੂੰ ਵਧੀਆਂ ਦੇ ਰਹੇ ਨੇ।

ਹੋਰ ਪੜ੍ਹੋ : ਦੇਖੋ ਵੀਡੀਓ : ‘Dil Ka Gehna’ ਗੀਤ ਛਾਇਆ ਟਰੈਂਡਿੰਗ ‘ਚ, ਪਰਮੀਸ਼ ਵਰਮਾ ਅਤੇ ਗੌਹਰ ਖ਼ਾਨ ਦੇ ਗੀਤ 'ਚ ਹੈ ਆਜ਼ਾਦੀ ਤੋਂ ਪਹਿਲਾਂ ਦੀ ਪ੍ਰੇਮ ਕਹਾਣੀ

ਮੌਨੀ ਅਤੇ ਸੂਰਜ ਦਾ ਸਵੇਰੇ ਦੱਖਣੀ ਭਾਰਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਹੋਇਆ। ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦੋਵੇਂ ਸ਼ਾਮ ਨੂੰ ਬੰਗਾਲੀ ਰੀਤੀ-ਰਿਵਾਜਾਂ ਮੁਤਾਬਕ ਵਿਆਹ ਕਰਨ ਜਾ ਰਹੇ ਹਨ। ਦੁਲਹਨ ਦੇ ਪਹਿਰਾਵੇ 'ਚ ਮੌਨੀ ਰਾਏ ਕਾਫੀ ਖੂਬਸੂਰਤ ਲੱਗ ਰਹੀ ਹੈ। ਹੁਣ ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀਆਂ ਹਨ।

mouni roy and suraj tie the knot

ਮੌਨੀ ਦੇ ਵਿਆਹ ਦੀਆਂ ਤਿਆਰੀਆਂ ਕਈ ਮਹੀਨਿਆਂ ਤੋਂ ਚੱਲ ਰਹੀਆਂ ਸਨ। ਰਿਪੋਰਟਾਂ ਮੁਤਾਬਕ ਮੌਨੀ ਰਾਏ ਕੋਵਿਡ-19 ਪ੍ਰੋਟੋਕੋਲ ਕਾਰਨ ਸਾਵਧਾਨੀ ਵਰਤ ਰਹੀ ਹੈ। ਇਸ ਲਈ ਇਸ ਵਿਆਹ ਚ ਬਹੁਤ ਹੀ ਘੱਟ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਨੂੰ ਆਰ.ਟੀ.ਪੀ.ਸੀ.ਆਰ ਰਿਪੋਰਟ ਨਾਲ ਲਿਆਉਣ ਲਈ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਗਈਆਂ ਹਨ। ਬੀਤੇ ਦਿਨੀਂ ਉਨ੍ਹਾਂ ਦੀ ਹਲਦੀ ਤੇ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋਈਆਂ ਸਨ।

 

 

View this post on Instagram

 

A post shared by Arjun Bijlani (@arjunbijlani)


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network